ਪ੍ਰਿਅੰਕਾਂ ਗਾਂਧੀ ਨੇ ਯੂਪੀ ਦੇ ਲੋਕਾਂ ਨੂੰ ਲਿਖਿਆ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਲਖਨਊ ਦੌਰੇ ਉਤੇ ਹਨ ਅਤੇ ਇਥੇ ਉਨ੍ਹਾਂ ਨੇ ਕਾਂਗਰਸ ਦਫ਼ਤਰ ਪਹੁੰਚਕੇ ਵਰਕਰਾਂ ਨਾਲ ਮੁਲਾਕਾਤ ਕੀਤੀ

priyanka gandhi

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਲਖਨਊ ਦੌਰੇ ਉਤੇ ਹਨ ਅਤੇ ਇਥੇ ਉਨ੍ਹਾਂ ਨੇ ਕਾਂਗਰਸ ਦਫ਼ਤਰ ਪਹੁੰਚਕੇ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਉਤਰ ਪ੍ਰਦੇਸ਼ ਦੀ ਜਨਤਾ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਿਪਾਹੀ ਵਜੋਂ ਮੇਰੀ ਜ਼ਿੰਮੇਵਾਰੀ ਉੱਤਰ ਪ੍ਰਦੇਸ਼ ਦੀ ਰਾਜਨੀਤੀ ਨੂੰ ਬਦਲਣ ਦੀ ਹੈ।

ਇਸ ਪੱਤਰ ਵਿਚ ਉਨ੍ਹਾਂ ਯੂਪੀ ਦੇ ਲੋਕਾਂ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੈਨੂੰ ਉੱਤਰ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਲੋਕਾਂ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ। ਅੱਜ ਕਾਂਗਰਸ ਪਾਰਟੀ ਦੇ ਸਿਪਾਹੀ ਵਜੋਂ ਮੇਰੀ ਜ਼ਿੰਮੇਵਾਰੀ ਤੁਹਾਡੇ ਸਭ ਨਾਲ ਮਿਲਕੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਨੂੰ ਬਦਲਣ ਦੀ ਹੈ। ਸੂਬੇ ਦੀ ਰਾਜਨੀਤੀ ਵਿਚ ਇਕ ਠਹਿਰਾਅ ਕਾਰਨ ਅੱਜ ਨੌਜਵਾਨ, ਮਹਿਲਾਵਾਂ, ਕਿਸਾਨ ਅਤੇ ਮਜ਼ਦੂਰ ਪ੍ਰੇਸ਼ਾਨੀ ਵਿਚ ਹਨ।

ਉਹ ਆਪਣਾ ਦੁੱਖ ਸਾਂਝਾ ਕਰਨਾ ਚਾਹੁੰਦੇ ਹਨ। ਪਰ ਰਾਜਨੀਤਿਕ ਗੁਣਾ–ਗਣਿਤ ਦੇ ਰੌਲੇ ਵਿਚ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਸੂਬੇ ਦੀ ਨੀਤੀਆਂ ਤੋਂ ਪੂਰੀ ਤਰ੍ਹਾਂ ਗਾਇਬ ਹੈ। ਮੈਂ ਇਸ ਧਰਤੀ ਨਾਲ ਜੁੜੀ ਰਹੀ ਹਾਂ। ਮੈਂ ਜਾਣਦੀ ਹਾਂ ਕਿ ਸੂਬੇ ਵਿਚ ਕਿਸੇ ਵੀ ਰਾਜਨੀਤਿਕ ਪਰਿਵਰਤਨ ਦੀ ਸ਼ੁਰੂਆਤ ਤੁਹਾਡੀ ਗੱਲ ਸੁਣੇ ਬਿਨਾਂ ਤੁਹਾਡੇ ਦੁੱਖ ਨੂੰ ਸਾਂਝਾ ਕੀਤੇ ਬਿਨਾਂ ਨਹੀਂ ਹੋ ਸਕਦੀ।

ਇਸ ਲਈ ਸਿੱਧਾ ਇਕ ਸੱਚਾ ਸੰਵਾਦ ਕਰਨ ਵਿਚ ਤੁਹਾਡੇ ਦਰ ਪਹੁੰਚ ਰਹੀ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਤੁਹਾਡੀਆਂ ਗੱਲਾਂ ਨੂੰ ਸੁਣਕੇ ਸੱਚਾਈ ਅਤੇ ਸੰਕਲਪ ਦੀ ਬੁਨਿਆਦ ਉਤੇ ਅਸੀਂ ਰਾਜਨੀਤੀ ਵਿਚ ਪਰਿਵਰਤਨ ਲਿਆਵਾਂਗੇ।  ਅਸੀਂ ਇਕੱਠੇ ਮਿਲਕੇ ਤੁਹਾਡੇ ਮੁੱਦਿਆਂ ਨੂੰ ਹੱਲ ਕਰਨ ਵੱਲ ਵਧਾਗੇ। ਮੈਂ ਅੱਜ ਮਾਰਗ, ਬੱਸ, ਰੇਲਗੱਡੀ, ਪੈਦਲ ਯਾਤਰਾ ਸਾਰੇ ਸਾਧਨਾਂ ਰਾਹੀਂ ਤੁਹਾਡੇ ਨਾਲ ਸੰਪਰਕ ਕਰਾਂਗੀ।

ਗੰਗਾ ਸੱਚਾਈ ਅਤੇ ਸਮਾਨਤਾ ਦੀ ਪ੍ਰਤੀਕ ਹੈ ਅਤੇ ਸਾਡੀ ਗੰਗਾ–ਯਮੁਨਾ ਸੰਸਕ੍ਰਿਤ ਦਾ ਚਿੰਨ੍ਹ ਹੈ। ਉਹ ਕਿਸੇ ਨਾਲ ਭੇਦਭਾਵ ਨਹੀਂ ਕਰਦੀ। ਗੰਗਾ ਜੀ ਉੱਤਰ ਪ੍ਰਦੇਸ਼ ਦਾ ਸਹਾਰਾ ਹੈ। ਮੈਂ ਗੰਗਾ ਜੀ ਦਾ ਸਹਾਰਾ ਲੈ ਕੇ ਵੀ ਤੁਹਾਡੇ ਕੋਲ ਪਹੁੰਚਾਂਗੀ। ਪ੍ਰਦੇਸ਼ ਬੁਲਾਰੇ ਉਮਾ ਸ਼ੰਕਰ ਪਾਂਡੇ ਨੇ ਦੱਸਿਆ ਸੀ ਕਿ ਪ੍ਰਿਅੰਕਾ ਗਾਂਧੀ ਪਾਰਟੀ ਦੇ ਸਾਰੇ ਉਮੀਦਵਾਰਾਂ ਅਤੇ ਮੌਜੂਦਾ ਵਿਧਾਇਕਾਂ ਨਾਲ ਮੀਟਿੰਗ ਕਰੇਗੀ ਅਤੇ ਉਨ੍ਹਾਂ ਨੂੰ ਚੋਣਾਂ ਵਿਚ ਜੁਟਣ ਦੀ ਅਪੀਲ ਕਰੇਗੀ।

ਉਨ੍ਹਾਂ ਦੱਸਿਆ ਕਿ ਲਖਨਊ ਵਿਚ ਪ੍ਰਿਅੰਕਾ ਟੀਈਟੀ ਤੇ ਆਂਗਣਵਾੜੀ ਵਰਕਰਾਂ ਸਮੇਤ ਵੱਖ–ਵੱਖ ਸੰਗਠਨਾਂ ਦੇ ਲੋਕਾਂ ਨਾਲ ਮੁਲਾਕਾਤ ਕਰੇਗੀ। ਉਮਾਸ਼ੰਕਰ ਅਨੁਸਾਰ ਪ੍ਰਿਅੰਕਾ ਪ੍ਰਯਾਗਰਾਜ ਲਈ ਰਵਾਨਾ ਹੋ ਜਾਵੇਗੀ। ਪ੍ਰਿਅੰਕਾ 18 ਤੋਂ 20 ਮਾਰਚ ਤੱਕ ਪ੍ਰਯਾਗਰਾਜ, ਭਦੋਹੀ, ਮਿਰਜਾਪੁਰ ਅਤੇ ਵਾਰਾਣਸੀ ਦੌਰੇ ਉਤੇ ਰਹੇਗੀ।