ਕਰੋਨਾ ਵਾਇਰਸ ਕਾਰਨ ਜਾਣੋਂ ਬਾਲੀਵੁੱਡ ਨੂੰ ਕਿੰਨੇ ਕਰੋੜਾ ਦਾ ਹੋਇਆ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ

bollywood

ਨਵੀਂ ਦਿੱਲੀ : ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਜਿਸ ਕਾਰਨ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ ਪੂਰੇ ਵਿਸ਼ਵ ਭਰ ਵਿਚ 7 ਹਜ਼ਾਰ ਤੋਂ ਵੀ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਡੇਢ ਲੱਖ ਤੋਂ ਜਿਆਦਾ ਲੋਕ ਇਸ ਵਾਇਰਸ ਤੋਂ ਹੁਣ ਤੱਕ ਪ੍ਰਭਾਵਿਤ ਹੋ ਚੁੱਕੇ ਹਨ। ਦੱਸ ਦੱਈਏ ਕਿ ਭਾਰਤ ਵਿਚ ਵੀ ਇਹ ਵਾਇਸ ਦੇ 130 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।

ਜਿਥੇ ਇਸ ਵਾਇਰਸ ਦੇ ਨਾਲ ਪੂਰੀ ਦੁਨੀਆਂ ਦੀ ਅਰਥ ਵਿਵਸਥਾ ਡਾਵਾਂ-ਡੋਲ ਹੋਈ ਪਈ ਹੈ ਉਥੇ ਹੀ ਇਸ ਵਾਇਰਸ ਨੇ ਬਾਲੀਵੁੱਡ ਦਾ ਵੀ ਕਾਫੀ ਨੁਕਸਾਨ ਕੀਤਾ ਹੈ। ਇਥੇ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਇਰਸ ਦੇ ਕਾਰਨ ਬਾਲੀਵੁੱਡ ਨੂੰ ਕਈ ਸੋ  ਕਰੋੜ ਦਾ ਘਾਟਾ ਪੈ ਸਕਦਾ ਹੈ । ਦੱਸ ਦੱਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਕਰੋਨਾ ਵਾਇਰਸ ਨੂੰ ਦੇਖਦਿਆਂ ਸਰਕਾਰ ਨੇ ਦੇਸ਼ ਵਿਚ ਕਈ ਸਾਰੇ ਰਾਜਾਂ ਦੇ  ਸਿਨੇਮਾਂ ਘਰਾਂ ਨੂੰ ਬੰਦ ਕਰ ਦਿੱਤਾ ਹੈ।

ਮੁੰਬਈ ਦਿਲੀ,ਰਾਜਸਥਾਨ,ਗੁਗਰਾਤ,ਬਿਹਾਰ ਅਤੇ ਪੰਜਾਬ ਆਦਿ ਦੇ ਸਿਨੇਮਾਂ ਘਰ ਨੂੰ ਬੰਦ ਕਰ ਦਿੱਤਾ ਹੈ। ਜਿਸ ਕਾਰਨ ਬਹੁਤ ਸਾਰੀਆਂ ਫਿਲਮਾਂ ਦੀ ਰਿਲੀਜ਼ਿਗ ਡੇਟ ਨੂੰ ਟਾਲ ਦਿੱਤਾ ਹੈ। ਇਹ ਵੀ ਦੱਸ ਦੱਈਏ ਕਿ ‘ਬਾਗੀ’ ਅਤੇ ‘ਅੰਗਰੇਜੀ ਮੀਡੀਅਮ’ ਵਰਗੀਆਂ ਵੱਡੀਆਂ ਫਿਲਮਾਂ ਨੂੰ ਵੀ ਕਰੋਨਾ ਵਾਇਰਸ ਦੇ ਕਾਰਨ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਥੇ ਹੀ ਬਿਗ ਬਜਟ ਵਾਲੀ ਫਿਲਮ ‘ਸੂਰੀਵੰਸ਼ੀ’ ਦੀ ਵੀ ਡੇਟ ਨੂੰ ਅੱਗੇ ਕਰ ਦਿੱਤਾ ਹੈ।

ਜਿਸ ਕਾਰਨ ਸਿਨੇਮਾਂ ਘਰ ਦੇ ਮਾਲਕਾਂ ਦਾ ਕਾਫੀ ਵੱਡਾ ਨੁਕਸਾਨ ਹੋ ਰਿਹਾ ਹੈ। ਤਰਨ ਆਦਰਸ਼ ਨੇ ਕਿਹਾ ਕਿ ਚੀਜਾਂ ਨੂੰ ਠੀਕ ਹੋਣ ਨੂੰ ਹਾਲੇ ਸਮਾਂ ਲੱਗੇਗਾ ਅਤੇ ਆਉਣ ਵਾਲੇ ਕੁਝ ਸਮੇਂ ਤੱਕ ਦਰਸ਼ਕਾਂ ਦਾ ਸਿਨੇਮਾਂ  ਘਰਾਂ ਵਿਚ ਵਾਪਿਸ ਆਉਣਾ ਵੀ ਆਸਾਨ ਨਹੀਂ ਹੋਵੇਗਾ । ਕਿਉਕਿ ਇੱਥੇ ਹਰ ਕੋਈ ਡਰ ਦੇ ਮੌਹਲ ਵਿਚ ਫਿਰ ਰਿਹਾ ਹੈ। ਉਨ੍ਹਾਂ ਨੇ ਇਸ ਬਾਰੇ ਅੱਗੇ ਗੱਲ ਕਰਦੇ ਹੋਏ ਦੱਸਿਆ ਕਿ ਇੰਟਰਨੈਸ਼ਨ ਇਡਸਟਰੀ ਵਿਚ ਵੀ ਬਾਲੀਵ਼ੱਡ ਦੀਆਂ ਕਾਫੀ ਫਿਲਮਾਂ ਚੱਲਦੀਆਂ ਸਨ

ਪਰ ਹੁਣ ਉਨ੍ਹਾਂ ਦੇਸ਼ਾਂ ਦੀ ਸਥਿਤੀ ਕਾਫੀ ਗੰਭੀਰ ਹੈ। ਕਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਚੀਨ ਨੇ ਪਹਿਲੀ ਵਾਰ ਸਿਨੇਮਾਂ ਘਰਾਂ ਨੂੰ ਖੋਲਿਆ ਸੀ ਪਰ ਲੋਕਾਂ ਦੇ ਹਾਲੇ ਵੀ ਉਥੇ ਸਿਨੇਮਾਂ ਘਰਾਂ ਤੋਂ ਦੂਰੀ ਬਣਾਈ ਹੋਈ ਹੈ ।ਹਾਲਾਂਕਿ ਹਾਲੇ ਤੱਕ ਕੇਲਵ ਅੱਧੇ ਭਾਰਤ ਨੂੰ ਹੀ ਬੰਦ ਕੀਤਾ ਗਿਆ ਹੈ ਪਰ ਇਕ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਪੂਰੇ ਦੇਸ਼ ਦੇ ਸਿਨੇਮਾ ਘਰਾਂ ਨੂੰ ਬੰਦ ਕਰ ਦਿੱਤਾ ਤਾਂ ਕਰੀਬ ਇਕ ਹਫਤੇ ਦੇ ਵਿਚ ਹੀ 40-50 ਕਰੋੜ ਦਾ ਨੁਕਸਾਨ ਹੋ ਸਕਦਾ ਹੈ।

ਕੋਮਲ ਨਾਟਾ ਨੇ ਵੀ ਕਰੋਨਾ ਵਾਇਰਸ ਦੇ ਬਾਰੇ ਗੱਲ਼ ਕਰਦਿਆਂ ਦੱਸਿਆ ਕਿ ਇਸ ਨਾਲ ਹਿੰਦੀ ਇੰਡਸਟਰੀ ਦਾ ਵੀ 800 ਕਰੋੜ ਦੇ  ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।