ਨਵੀਂ ਦਿੱਲੀ: ਦੇਸ਼ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ,ਚੋਰੀ,ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਅਜਿਹਾ ਹੀ ਮਾਮਲਾ ਦੇਸ਼ ਦੀ ਰਾਜਧਾਨੀ ਤੋਂ ਸਾਹਮਣੇ ਆਇਆ ਹੈ। ਜਿਥੇ ਪੁੱਤ ਕਪੁੱਤ ਬਣ ਗਿਆ। ਮਾਂ ਜੋ ਆਪਣਾ ਪੇਟ ਭੁੱਖਾ ਰੱਖ ਕੇ ਆਪਣੇ ਬੱਚੇ ਦਾ ਪੇਟ ਭਰਦੀ ਹੈ ਆਪ ਗਿੱਲੇ ਤਾਂ ਤੇ ਸੌਂ ਕੇ ਆਪਣੇ ਬੱਚਿਆਂ ਨੂੰ ਸੁੱਕੇ ਥਾਂ ਤੇ ਪਾਉਂਦੀ ਹੈ ਪਰ ਬੱਚੇ ਵੱਡੇ ਉਹਨਾਂ ਨਾਲ ਬਦਸਲੂਕੀ ਕਰਦੇ ਹਨ। ਅਜਿਹਾ ਹੀ ਮਾਮਲਾ ਦੇਸ਼ ਦੀ ਰਾਜਧਾਨੀ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਪੁੱਤਰ ਨੇ ਆਪਣੀ ਬਜ਼ੁਰਗ ਮਾਂ ਦੀ ਜਾਨ ਲੈ ਲਈ।
ਵਾਇਰਲ ਵੀਡੀਓ ਦੇ ਅਨੁਸਾਰ, ਦਿੱਲੀ ਦੇ ਬਿੰਦਾਪੁਰ ਥਾਣੇ ਵਿੱਚ, ਬੇਟੇ ਨੇ ਆਪਣੀ 76 ਸਾਲਾ ਮਾਂ ਨੂੰ ਸੜਕ 'ਤੇ ਥੱਪੜ ਮਾਰ ਦਿੱਤਾ। ਜਿਵੇਂ ਹੀ ਬੇਟੇ ਨੇ ਬਜ਼ੁਰਗ ਮਾਂ ਨੂੰ ਥੱਪੜ ਮਾਰਿਆ, ਉਹ ਜ਼ਮੀਨ ਤੇ ਡਿੱਗ ਪਈ ਤੇ ਉਸਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੜਕ ਦੇ ਕਿਨਾਰੇ ਤੇ ਘਰ ਦੇ ਸੀਸੀਟੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।