ਕਟੀਆਂ ਫਟੀਆਂ ਹੋਈਆਂ ਜੀਨਸ ਪਹਿਨਣ ਵਾਲੀਆਂ ਔਰਤਾਂ ਸਭਿਆਚਾਰ ਨੂੰ ਨਸ਼ਟ ਕਰਦੀਆਂ ਹਨ- CM ਉੱਤਰਾਖੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਉਹ ਨਹੀਂ ਸੋਚਦੀਆਂ ਕਿ ਅਜਿਹੀਆਂ ਔਰਤਾਂ ਘਰ ਵਿੱਚ ਆਪਣੇ ਬੱਚਿਆਂ ਨੂੰ ਸਹੀ ਵਾਤਾਵਰਣ ਦੇ ਸਕਦੀਆਂ ਹਨ

CM Uttrakhand

ਦੇਹਰਾਦੂਨ: ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਅਹੁਦੇ ‘ਤੇ ਬੈਠਦਿਆਂ ਹੀ ਆਪਣੇ ਬਿਆਨ ਬਾਰੇ ਚਰਚਾ ਵਿਚ ਆ ਗਏ ਹਨ।ਉਤਰਾਖੰਡ ਰਾਜ ਕਮਿਸ਼ਨ ਦੁਆਰਾ ਦੇਹਰਾਦੂਨ ਵਿੱਚ ਬਾਲ ਅਧਿਕਾਰਾਂ ਦੀ ਰੱਖਿਆ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ,ਉਨ੍ਹਾਂ ਨੇ ਇੱਕ ਬਿਆਨ ਵਿੱਚ, ਔਰਤਾਂ ਨੂੰ ਕਟੀ ਫਟੀ ਜੀਨਸ ਪਹਿਨਣ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਨਹੀਂ ਸੋਚਦੀਆਂ ਕਿ ਅਜਿਹੀਆਂ ਔਰਤਾਂ ਘਰ ਵਿੱਚ ਆਪਣੇ ਬੱਚਿਆਂ ਨੂੰ ਸਹੀ ਵਾਤਾਵਰਣ ਦੇ ਸਕਦੀਆਂ ਹਨ।