ਜਾਪਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਪਟੜੀ ਤੋਂ ਉਤਰੀ ਚੱਲਦੀ ਬੁਲੇਟ ਟਰੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

20 ਲੱਖ ਘਰਾਂ 'ਚ ਛਾਇਆ ਹਨੇਰਾ

Photo

 

ਟੋਕਿਓ : ਉੱਤਰੀ ਜਾਪਾਨ ਦੇ ਫੁਕੁਸ਼ੀਮਾ ਤੱਟ 'ਤੇ ਬੁੱਧਵਾਰ ਰਾਤ ਨੂੰ 7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 90 ਤੋਂ ਵੱਧ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਭੂਚਾਲ ਕਾਰਨ ਬੁਲੇਟ ਟਰੇਨ ਵੀ ਪਟੜੀ ਤੋਂ ਉਤਰ ਗਈ ਹੈ। ਉੱਤਰੀ ਜਾਪਾਨ ਦੇ ਫੁਕੁਸ਼ੀਮਾ ਤੱਟ 'ਤੇ ਬੁੱਧਵਾਰ ਰਾਤ ਨੂੰ 7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 90 ਤੋਂ ਵੱਧ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਨਿਊਜ਼ ਏਜੰਸੀ ਏਐਫਪੀ ਮੁਤਾਬਕ ਭੂਚਾਲ ਕਾਰਨ ਬੁਲੇਟ ਟਰੇਨ ਵੀ ਪਟੜੀ ਤੋਂ ਉਤਰ ਗਈ ਹੈ।

ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸਮੁੰਦਰ ਤੋਂ 60 ਕਿਲੋਮੀਟਰ ਹੇਠਾਂ ਸੀ। ਇਹ ਇਲਾਕਾ ਉੱਤਰੀ ਜਾਪਾਨ ਦਾ ਹਿੱਸਾ ਹੈ, ਜਿੱਥੇ ਕੁਝ ਸਾਲ ਪਹਿਲਾਂ ਨੌਂ ਤੀਬਰਤਾ ਦਾ ਵਿਨਾਸ਼ਕਾਰੀ ਭੂਚਾਲ ਆਇਆ ਸੀ ਅਤੇ ਸੁਨਾਮੀ ਕਾਰਨ ਪੂਰੇ ਜਾਪਾਨ ਦਾ ਬਹੁਤ ਨੁਕਸਾਨ ਹੋਇਆ ਸੀ।

 

ਜਾਪਾਨ ਦੇ ਦੱਖਣ-ਪੱਛਮ ਅਤੇ ਪੱਛਮ ਵਿਚ ਆਏ ਭਿਆਨਕ ਭੂਚਾਲ ਵਿਚ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਉਦੋਂ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਮਾਪੀ ਗਈ ਸੀ। ਸਮਾਚਾਰ ਏਜੰਸੀ ਨੇ ਟੋਕੀਓ ਇਲੈਕਟ੍ਰਿਕ ਪਾਵਰ ਕੰਪਨੀ ਦੇ ਹਵਾਲੇ ਨਾਲ ਕਿਹਾ ਕਿ ਭੂਚਾਲ ਤੋਂ ਬਾਅਦ ਕਰੀਬ 20 ਲੱਖ ਘਰਾਂ ਦੀ ਬਿਜਲੀ ਚਲੀ ਗਈ। ਇਸ ਦੇ ਨਾਲ ਹੀ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ 'ਚ ਜਾਪਾਨ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।