‘ਦ ਕਸ਼ਮੀਰ ਫਾਈਲਸ’ ਦੀ ਤਰਜ਼ 'ਤੇ ‘ਲਖੀਮਪੁਰ ਫਾਈਲਸ’ ਵੀ ਜ਼ਰੂਰ ਬਣਨੀ ਚਾਹੀਦੀ : ਅਖਿਲੇਸ਼ ਯਾਦਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਉਤੇ ਚੜ੍ਹਾ ਦਿੱਤੀ ਗਈ ਸੀ ਜੀਪ

Akhilesh Yadav

 

ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਰਤੀ ਜਨਤਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਜੇਕਰ ‘ਦ ਕਸ਼ਮੀਰ ਫਾਈਲਸ’ ਫਿਲਮ ਬਣਾਈ ਜਾ ਸਕਦੀ ਹੈ ਤਾਂ ਲਖੀਮਪੁਰ ਖੇੜੀ ਹਿੰਸਾ ’ਤੇ ‘ਲਖੀਮਪੁਰ ਫਾਈਲਸ’ ਵੀ ਫਿਲਮ ਬਣਨੀ ਚਾਹੀਦੀ ਹੈ।

ਅਖਿਲੇਸ਼ ਯਾਦਵ ਨੇ ਸੀਤਾਪੁਰ ਜ਼ਿਲ੍ਹੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਤੁਸੀਂ ਗੁਆਂਢੀ ਜ਼ਿਲ੍ਹੇ ਤੋਂ ਹੋ, ਜੇ ‘ਕਸ਼ਮੀਰ ਫਾਈਲਸ’ ਬਣਦੀ ਹੈ ਤਾਂ ‘ਲਖੀਮਪੁਰ ਫਾਈਲਸ’ ਵੀ ਜ਼ਰੂਰ ਬਣਨੀ ਚਾਹੀਦੀ ਹੈ ਜਿੱਥੇ ਕਿਸਾਨਾਂ ਨੂੰ ਜੀਪ ਦੇ ਪਹੀਏ ਨਾਲ ਕੁਚਲਿਆ ਗਿਆ ਸੀ।

ਜ਼ਿਕਰਯੋਗ ਹੈ ਕਿ 3 ਅਕਤੂਬਰ, 2021 ਨੂੰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਉਤੇ ਜੀਪ ਚੜ੍ਹਾ ਦਿੱਤੀ ਗਈ ਸੀ।ਇਸ ਘਟਨਾ ਵਿਚ 4 ਲੋਕਾਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।