ਸਾਬਕਾ ਬੀਜੇਪੀ ਵਿਧਾਇਕ ਦਾ ਕੁਮਾਰਸਵਾਮੀ ‘ਤੇ ਤੰਜ, 100 ਵਾਰ ਨਹਾਉਣ ‘ਤੇ ਵੀ ਮੱਝ ਵਰਗੇ ਲੱਗਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣਾਂ ‘ਚ ਦੋਸ਼ ਲਗਾਉਣ ‘ਤੇ ਲੱਗਣ ਦਾ ਸਿਲਸਿਲਾ ਤਾਂ ਆਮ ਹੈ ਪਰ ਇਸ ਵਿਚ ਮੰਤਰੀਆਂ ਦੀ ਭਾਸ਼ਾ ਵੀ ਮਰਿਆਦਾ ਪਾਰ ਕਰਨ...

Raju Kage with Kumar Swami

ਨਵੀਂ ਦਿੱਲੀ : ਚੋਣਾਂ ‘ਚ ਦੋਸ਼ ਲਗਾਉਣ ‘ਤੇ ਲੱਗਣ ਦਾ ਸਿਲਸਿਲਾ ਤਾਂ ਆਮ ਹੈ ਪਰ ਇਸ ਵਿਚ ਮੰਤਰੀਆਂ ਦੀ ਭਾਸ਼ਾ ਵੀ ਮਰਿਆਦਾ ਪਾਰ ਕਰਨ ਤੋਂ ਵੀ ਪਿਛੇ ਨਹੀਂ ਹਟ ਰਹੇ। ਤਾਜਾ ਮਾਮਲਾ ਕਰਨਾਟਕ ਦੇ ਸਾਬਕਾ ਬੀਜੇਪੀ ਵਿਧਾਇਕ ਰਾਜੂ ਕਾਗੇ ਦਾ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਦੇ ਵਿਰੁੱਧ ਬਿਆਨ ਦੇ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ।

ਦਰਅਸਲ ਰਾਜੂ ਕਾਗੇ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੋਰੇ ਹਨ ਅਤੇ ਕੁਮਾਰ ਸਵਾਮੀ ਕਾਲੇ ਹਨ। ਉਨ੍ਹਾਂ ਨੇ ਤੰਜ ਕਸਦੇ ਹੋਏ ਕਿਹਾ ਕਿ ਸੀਐਮ ਦਿਨ ਵਿਚ 10 ਵਾਰ ਪਾਉਡਰ ਲਗਾਉਂਦੇ ਹਨ, ਦਿਨ ਵਿਚ 10 ਵਾਰ ਕੱਪੜੇ ਬਦਲਦੇ ਹਨ। ਜੇਕਰ ਉਹ ਦਿਨ ਵਿਚ 100 ਵਾਰ ਵੀ ਨਹਾ ਲੈਣ ਤਾਂ ਵੀ ਮੱਝ ਦੀ ਤਰ੍ਹਾਂ ਹੀ ਦਿਸਣਗੇ।

ਦੱਸ ਦਈਏ ਕਿ ਕੁਮਾਰ ਸਵਾਮੀ ਨੇ ਕਿਹਾ ਸੀ ਕਿ ਡੀਆ ਸਿਰਫ਼ ਨਰੇਂਦਰ ਮੋਦੀ ਨੂੰ ਦਿਖਾਉਂਦੀ ਹੈ ਕਿਉਂਕਿ ਇਹ ਕੈਮਰੇ ਦੇ ਸਾਹਮਣੇ ਆਉਣ ਤੋਂ ਪਹਿਲਾ ਮੇਕਅਪ ਕਰਦੇ ਹਨ। ਉਨ੍ਹਾਂ ਦੇ ਇਸੇ ਬਿਆਨ ‘ਤੇ ਭਾਜਪਾ ਨੇਤਾ ਨੇ ਪਲਟਵਾਰ ਕੀਤਾ ਹੈ। ਸੀਐਮ ਨੇ ਕਿਹਾ ਸੀ ਕਿ ਲੋਕਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਨਰੇਂਦਰ ਮੋਦੀ ਮੂੰਹ ਦੀ ਵੈਕਸਿੰਗ ਕਰਾਉਂਦੇ ਹਨ।

ਜਿਸ ਨਾਲ ਕਿ ਉਨ੍ਹਾਂ ਦਾ ਮੂੰਹ ਵਧੀਆ ਦਿਖੇ, ਪਰ ਸਾਡੇ ਮਾਮਲੇ ਵਿਚ ਅਜਿਹਾ ਨਹੀਂ ਹੈ ਜੇਕਰ ਅਸੀਂ ਸਵੇਰੇ ਨਹਾਉਂਦੇ ਹਾਂ ਤਾਂ ਉਸ ਤੋਂ ਬਾਅਦ ਅਗਲੀ ਸਵੇਰ ਹੀ ਦੁਬਾਰਾ ਨਹਾਉਂਦੇ ਹਾਂ ਤੇ ਚਿਹਰਾ ਧੋਦੇ ਹਾਂ। ਸਾਡਾ ਮੂੰਹ ਕੈਮਰੇ ਦੇ ਸਾਹਮਣੇ ਵਧੀਆ ਨਹੀਂ ਲਗਦਾ ਹੈ ਇਸੇ ਲਈ ਮੀਡੀਆ ਦੇ ਸਾਡੇ ਦੋਸਤ ਵੀ ਸਾਡਾ ਮੂੰਹ ਦਿਖਾਉਣਾ ਪਸੰਦ ਨਹੀਂ ਕਰਦੇ ਹਨ, ਉਹ ਸਿਰਫ਼ ਨਰੇਂਦਰ ਮੋਦੀ ਨੂੰ ਦਿਖਾਉਂਦੇ ਹਨ।