ਗਰਮੀ ਦਾ ਬੀਮਾਰੀ 'ਤੇ ਕਿੰਨਾ ਅਸਰ, ਹਾਲੇ ਕਹਿ ਨਹੀਂ ਸਕਦੇ : ਵਿਗਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈਸੀਐਮਆਰ ਦੇ ਮੁੱਖ ਵਿਗਿਆਨੀ ਡਾ. ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਚੀਨ ਨੇ 31 ਦਸੰਬਰ ਤੋਂ ਬਾਅਦ ਭਾਰਤ ਨੂੰ ਦਸਿਆ ਕਿ ਕੋਰੋਨਾ ਵਾਇਰਸ

File photo

ਨਵੀਂ ਦਿੱਲੀ, 16 ਅਪ੍ਰੈਲ: ਆਈਸੀਐਮਆਰ ਦੇ ਮੁੱਖ ਵਿਗਿਆਨੀ ਡਾ. ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਚੀਨ ਨੇ 31 ਦਸੰਬਰ ਤੋਂ ਬਾਅਦ ਭਾਰਤ ਨੂੰ ਦਸਿਆ ਕਿ ਕੋਰੋਨਾ ਵਾਇਰਸ ਨਾਮਕ ਬੀਮਾਰੀ ਫੈਲ ਰਹੀ ਹੈ ਜਿਸ ਤੋਂ ਬਾਅਦ ਅਹਿਤਿਆਤੀ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨੇ ਹਾਲੇ ਤਕ ਗਰਮੀ ਦਾ ਪੂਰਾ ਮੌਸਮ ਨਹੀਂ ਵੇਖਿਆ, ਇਸ ਲਈ ਗਰਮੀ ਦੇ ਮੌਸਮ ਦਾ ਇਸ ਵਾਇਰਸ 'ਤੇ ਪੈਣ ਵਾਲਾ ਅਸਰ ਵੇਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਵੇਲੇ ਕੋਈ ਸਬੂਤ ਨਹੀਂ ਕਿ ਇਹ ਬੀਮਾਰੀ ਗਰਮੀ ਦੇ ਮੌਸਮ ਵਿਚ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਗਰਮੀ ਦੇ ਮੌਸਮ ਵਿਚ ਨਿੱਛ ਮਾਰਨ ਨਾਲ ਨਿਕਲਣ ਵਾਲੇ ਕਣ ਜਾਂ ਛਿੱਟੇ ਛੇਤੀ ਸੁੱਕ ਜਾਣਗੇ ਜਿਸ ਨਾਲ ਲਾਗ ਦਾ ਖ਼ਤਰਾ ਘੱਟ ਜਾਵੇਗਾ। ਫ਼ਿਲਹਾਲ ਕੋਈ ਸਬੂਤ ਨਹੀਂ ਕਿ ਗਰਮੀ ਦਾ ਅਸਰ ਪਵੇਗਾ। (ਏਜੰਸੀ)