PM Modi ਨੇ ਦਿਖਾਈ ਦਰਿਆਦਿਲੀ, ਇਹਨਾਂ ਦੋ ਦੇਸ਼ਾਂ ਨਾਲ ਕੀਤਾ ਹਰ ਸੰਭਵ ਮਦਦ ਦਾ ਵਾਅਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਮਾਰੀਸ਼ਸ (Mauritius)  ਹਮੇਸ਼ਾ ਇਕ ਦੂਜੇ ਦੇ ਨਾਲ ਖੜੇ ਰਹਿਣਗੇ

Photo

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਮਾਰੀਸ਼ਸ (Mauritius)  ਹਮੇਸ਼ਾ ਇਕ ਦੂਜੇ ਦੇ ਨਾਲ ਖੜੇ ਰਹਿਣਗੇ, ਖ਼ਾਸਕਰ ਕੋਵਿਡ -19 (ਕੋਰੋਨਾਵਾਇਰਸ) ਮਹਾਂਮਾਰੀ ਵਰਗੇ ਚੁਣੌਤੀਪੂਰਨ ਸਮੇਂ ਵਿਚ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਕੋਵਿਡ -19 ਨਾਲ ਮੁਕਾਬਲਾ ਕਰਨ ਲਈ ਸੇਸ਼ਲਸ (Seychelles) ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।

ਪੀਐਮ ਮੋਦੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵੀਣ ਜਗਨਨਾਥ ਅਤੇ ਸੇਸ਼ੇਲਸ ਦੇ ਰਾਸ਼ਟਰਪਤੀ ਡੈਰੀ ਫਾਰੇ ਦੇ ਟਵੀਟ ਦਾ ਦਵਾਬ ਦਿੱਤਾ, ਜਿਸ ਵਿਚ ਉਹਨਾਂ ਨੇ ਅਪਣੇ ਦੇਸ਼ਾਂ ਨੂੰ ਮੈਡੀਕਲ ਖੇਪ ਭੇਜਣ ਲਈ ਭਾਰਤ ਦਾ ਧੰਨਵਾਦ ਕੀਤਾ ਸੀ।

ਮੋਦੀ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਪ੍ਰਵੀਨ ਜਗਨਨਾਥ ਤੁਹਾਡੇ ਨਮਰ ਸ਼ਬਦਾਂ ਲਈ ਧੰਨਵਾਦ। ਭਾਰਤ ਅਤੇ ਮਾਰੀਸ਼ਸ ਇਤਿਹਾਸ, ਸਭਿਆਚਾਰ, ਭਾਸ਼ਾ ਅਤੇ ਹਿੰਦ ਮਹਾਂਸਾਗਰ ਨਾਲ ਆਪਸ ਵਿਚ ਜੁੜੇ ਹੋਏ ਹਨ। ਅਸੀਂ ਹਮੇਸ਼ਾਂ ਇਕ ਦੂਜੇ ਦੇ ਨਾਲ ਖੜੇ ਰਹਾਂਗੇ, ਖ਼ਾਸਕਰ ਅਜਿਹੇ ਚੁਣੌਤੀ ਭਰਪੂਰ ਸਮੇਂ ਵਿਚ”।

ਦੱਸ ਦਈਏ ਕਿ ਪ੍ਰਧਾਨ ਮੰਤਰੀ ਪ੍ਰਵੀਨ ਜਗਨਨਾਥ ਨੇ ਅਪਣੇ ਟਵੀਟ ਵਿਚ ਲਿਖਿਆ ਸੀ, “ਮੈਂ ਭਾਰਤ ਸਰਕਾਰ ਵੱਲੋਂ ਡਾਕਟਰੀ ਸਪਲਾਈ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜੋ ਕਿ ਬੁੱਧਵਾਰ 15 ਅਪ੍ਰੈਲ ਨੂੰ ਮਾਰੀਸ਼ਸ ਪਹੁੰਚੀ” ।

ਇਹਨਾਂ ਤੋਂ ਇਲਾਵਾ ਰਾਸ਼ਟਰਪਤੀ ਫਾਰੇ ਦੇ ਦਫ਼ਤਰ ਨੇ ਵੀ ਟਵੀਟ ਕਰ ਕੇ ਭਾਰਤ ਦਾ ਧੰਨਵਾਦ ਕੀਤਾ ਸੀ। ਜਿਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਸੀ ਕਿ ਸੇਸ਼ੇਲਸ ਸਾਡੇ ਹਿੰਦ ਮਹਾਸਾਗਰ ਪਰਿਵਾਰ ਦਾ ਅਹਿਮ ਮੈਂਬਰ ਹੈ ਅਤੇ ਕੋਵਿਡ -19 ਨਾਲ ਮੁਕਾਬਲਾ ਕਰਨ ਲਈ ਭਾਰਤ ਸੇਸ਼ਲਸ (Seychelles) ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗਾ।