ਮੌਲਾਨਾ ਸਾਦ ਵਿਰੁਧ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਪਰਚਾ ਦਰਜ
ਨਿਜ਼ਾਮੂਦੀਨ ਵਿਚ ਹੋਏ ਤਬਲੀਗ਼ੀ ਜਮਾਤ ਦੇ ਸਮਾਗਮ ਵਿਚ ਲੋਕਾਂ ਨੂੰ ਬੁਲਾਉਣ ਵਾਲੇ ਮੌਲਾਨਾ ਸਾਦ ਵਿਰੁਧ ਇਨਫ਼ੋਰਸਮੈਂਟ ਡਾਇਰੈਕਟਰੋਰੇਟ ਨੇ ਕਾਲੇ
ਨਵੀਂ ਦਿੱਲੀ, 16 ਅਪ੍ਰੈਲ: ਨਿਜ਼ਾਮੂਦੀਨ ਵਿਚ ਹੋਏ ਤਬਲੀਗ਼ੀ ਜਮਾਤ ਦੇ ਸਮਾਗਮ ਵਿਚ ਲੋਕਾਂ ਨੂੰ ਬੁਲਾਉਣ ਵਾਲੇ ਮੌਲਾਨਾ ਸਾਦ ਵਿਰੁਧ ਇਨਫ਼ੋਰਸਮੈਂਟ ਡਾਇਰੈਕਟਰੋਰੇਟ ਨੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਮੌਲਾਨਾ ਸਾਦ ਅਤੇ ਉਸ ਦੇ ਸਾਥੀਆਂ ਨੂੰ ਹੁਣ ਪੁੱਛ-ਪੜਤਾਲ ਲਈ ਬੁਲਾਇਆ ਜਾਵੇਗਾ। ਅਧਿਕਾਰੀਆਂ ਮੁਤਾਬਕ ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ਤੋਂ ਪਹਿਲਾਂ ਸਾਦ ਦੇ ਦਿੱਲੀ ਵਿਚ ਬੈਂਕ ਖਾਤੇ ਵਿਚ ਵਿਦੇਸ਼ਾਂ ਤੋਂ ਚੰਦੇ ਦੇ ਨਾਮ 'ਤੇ ਅਚਾਨਕ ਕਾਫ਼ੀ ਪੈਸਾ ਜਮ੍ਹਾਂ ਹੋਇਆ ਸੀ।
ਪੁਲਿਸ ਨੇ ਸਾਦ ਦੇ ਸੀਏ ਨੂੰ ਬੁਲਾ ਕੇ ਪੁੱਛ-ਪੜਤਾਲ ਕੀਤੀ ਸੀ ਅਤੇ ਮੌਲਾਨਾ ਨੂੰ ਮਿਲਣ ਦੀ ਗੱਲ ਕਹੀ ਸੀ ਪਰ ਸੀਏ ਨੇ ਕਿਹਾ ਸੀ ਕਿ ਮੌਲਾਨਾ ਵੱਡੇ ਆਦਮੀ ਹਨ ਅਤੇ ਉਹ ਕਿਸੇ ਨੂੰ ਨਹੀਂ ਮਿਲਦੇ। ਹੁਣ ਕਰਾਈਮ ਬ੍ਰਾਂਚ ਨੂੰ ਮਰਕਜ਼ ਦੇ ਲੈਣਦੇਣ 'ਤੇ ਸ਼ੱਕ ਹੈ ਅਤੇ ਇਸ ਦਾ ਹਵਾਲਾ ਕੁਨੈਕਸ਼ਨ ਲੱਭਣ ਵਿਚ ਜੁਟੀ ਹੈ। ਸਾਦ ਦੇ ਬੈਂਕ ਖਾਤੇ ਵਿਚ ਲੈਣ-ਦੇਣ 'ਤੇ ਰੋਕ ਲਾਉਣ ਦੀ ਹਦਾਇਤ ਕਰ ਦਿਤੀ ਗਈ ਹੈ। ਇਸ ਜਮਾਤ ਵਿਚ ਸ਼ਾਮਲ ਭਾਰੀ ਗਿਣਤੀ ਵਿਚ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਹੋਏ ਹਨ। (ਏਜੰਸੀ)