ਗਰੀਬਾਂ ਲਈ ਮਸੀਹਾ ਬਣੇ ਵਿਅਕਤੀ ਦੀ ਕੋਰੋਨਾ ਨੇ ਲਈ ਜਾਨ, ਰੋਟੀ ਬੈਂਕ ਦੀ ਕੀਤੀ ਸੀ ਸਥਾਪਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸ਼ੋਰ ਕਾਂਤ ਤਿਵਾੜੀ ਮੂਲ ਰੂਪ ਵਿਚ ਬਿਹਾਰ ਦੇ ਸਾਸਾਰਾਮ ਦਾ ਰਹਿਣ ਵਾਲਾ ਸੀ ਅਤੇ ਵਾਰਾਣਸੀ ਵਿਚ ਰਹਿੰਦਿਆਂ ਸਮਾਜਸੇਵੀ ਵਜੋਂ ਕੰਮ ਕਰ ਰਿਹਾ ਸੀ।

kishorkant tiwari

ਉੱਤਰ ਪ੍ਰਦੇਸ਼ - ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਕੋਰੋਨਾ ਕਾਲ ਦੌਰਾਨ ‘ਰੋਟੀ ਬੈਂਕ ਦੀ ਸਥਾਪਨਾ ਕਰਨ ਵਾਲੇ ਸਮਾਜਸੇਵੀ ਕਿਸ਼ੋਰ ਕਾਂਤ ਤਿਵਾੜੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਪਰ ਜਾਂਦਾ-ਜਾਂਦਾ ਕਿਸ਼ੋਰ ਕਾਂਤ ਦੁਨੀਆਂ ਨੂੰ ਕੋਰੋਨਾ ਬਾਰੇ ਸੰਦੇਸ਼ ਦੇ ਗਿਆ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੰਦੇਸ਼ ਵਿਚ ਉਸ ਨੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਹੁਣ ਭਾਰਤ ਵਿਚ ਇਕ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ, ਇਸ ਲਈ ਸਾਵਧਾਨ ਰਹੋ। ਕੋਰੋਨਾ ਯੁੱਗ ਵਿਚ ਵੀ ਕਿਸ਼ੋਰ ਕਾਂਤ ਤਿਵਾੜੀ ਨੇ ਆਪਣੇ ਰੋਟੀ ਬੈਂਕ ਰਾਹੀਂ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਭੋਜਨ ਦਿੱਤਾ ਸੀ। ਕਿਸ਼ੋਰ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਦੀਆਂ ਫੇਸਬੁੱਕ ਲਾਈਵ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹਸਪਤਾਲ ਵਿਚ ਹੀ ਲਾਈਵ ਕੀਤੀ ਇਹ ਵੀਡੀਓ ਵਿਚ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਨੂੰ ਹਲਕੇ ਵਿਚ ਨਾ ਲੈਣ ਦੀ ਅਪੀਲ ਕੀਤੀ। ਉਸ ਨੇ ਕੋਰੋਨਾ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਲੋਕਾਂ ਨੂੰ ਚੌਕਸ ਰਹਿਣ ਲਈ ਵੀ ਕਿਹਾ। ਕਿਸ਼ੋਰ ਕਾਂਤ ਤਿਵਾੜੀ ਦੀ ਮੌਤ ਤੋਂ ਬਾਅਦ ਹੁਣ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਕਿਸ਼ੋਰ ਕਾਂਤ ਤਿਵਾੜੀ ਮੂਲ ਰੂਪ ਵਿਚ ਬਿਹਾਰ ਦੇ ਸਾਸਾਰਾਮ ਦਾ ਰਹਿਣ ਵਾਲਾ ਸੀ ਅਤੇ ਵਾਰਾਣਸੀ ਵਿਚ ਰਹਿੰਦਿਆਂ ਸਮਾਜਸੇਵੀ ਵਜੋਂ ਕੰਮ ਕਰ ਰਿਹਾ ਸੀ। 2017 ਵਿਚ ਉਸ ਨੇ ਵਾਰਾਣਸੀ ਵਿਚ ‘ਰੋਟੀ ਬੈਂਕ’ ਦੀ ਸ਼ੁਰੂਆਤ ਕੀਤੀ। ਉਹ ਸ਼ਹਿਰ ਵਿਚ ਵਿਆਹਾਂ, ਪਾਰਟੀਆਂ ਅਤੇ ਹੋਰ ਸਮਾਗਮਾਂ ਵਿਚ ਬਚਿਆ ਹੋਇਆ ਭੋਜਨ ਇਕੱਠਾ ਕਰਦਾ ਸੀ ਅਤੇ ਜਗ੍ਹਾ-ਜਗ੍ਹਾ ਘੁੰਮਦਾ ਸੀ ਅਤੇ ਭੋਜਨ ਨੂੰ ਗਰੀਬਾਂ ਵਿਚ ਵੰਡਦਾ ਸੀ।

ਉਹ ਲੌਕਡਾਊਨ ਵਿਚ ਵੀ ਆਪਣੇ ਸਾਥੀਆਂ ਨਾਲ ਗਰੀਬਾਂ ਵਿਚ ਨਿਯਮਤ ਰੂਪ ਵਿਚ ਭੋਜਨ ਪਹੁੰਚਾਉਂਦਾ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਸੰਕਰਮਣ ਦੇ 2,17,353 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਹੁਣ ਵਧ ਕੇ 1,42,91,917 ਹੋ ਗਈ ਹੈ। ਲੋਕ ਅਜਿਹੇ ਭਿਆਨਕ ਹਾਲਤਾਂ ਵਿਚ ਵੀ ਲੋੜੀਂਦੀ ਸਾਵਧਾਨੀ ਨਹੀਂ ਵਰਤ ਰਹੇ ਹਨ। ਉਹ ਮਹਿਸੂਸ ਕਰਦੇ ਹਨ ਜਿਵੇਂ ਕੋਰੋਨਾ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਸਮਾਜ ਸੇਵੀ ਕਿਸ਼ੋਰ ਕਾਂਤ ਤਿਵਾੜੀ ਨੇ ਅਜਿਹੇ ਲਾਪ੍ਰਵਾਹੀਆਂ ਨੂੰ ਸੰਦੇਸ਼ ਦਿੱਤਾ।