ਰੇਲ ਗੱਡੀਆਂ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ, ਨਹੀਂ ਤਾਂ ਲੱਗ ਸਕਦਾ ਹੈ 500 ਰੁਪਏ ਤੱਕ ਦਾ ਜ਼ੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੂੰ ਦਾਖਲੇ ਅਤੇ ਯਾਤਰਾ ਦੌਰਾਨ ਫੇਸ ਕਵਰਸ ਜਾਂ ਮਾਸਕ ਪਹਿਨਣੇ ਚਾਹੀਦੇ ਹਨ।''

corona

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਇਸ ਵਿਚਾਲੇ ਹੁਣ ਰੇਲ ਬੋਰਡ ਨੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਵੱਡਾ ਫੈਸਲਾ ਕੀਤਾ ਹੈ। ਇਸ ਦੌਰਾਨ ਰੇਲਵੇ ਕੰਪਲੈਕਸ ਅਤੇ ਰੇਲ ਗੱਡੀਆਂ 'ਚ ਮਾਸਕ ਨਾ ਪਹਿਨਣ 'ਤੇ 500 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।  ਰੇਲਵੇ ਨੇ ਹੁਣ ਇਸ ਨੂੰ ਰੇਲਵੇ ਐਕਟ ਦੇ ਅਧੀਨ ਅਪਰਾਧ ਵਜੋਂ ਸ਼ਾਮਲ ਕੀਤਾ ਹੈ। ਇਸ ਦੀ ਜਾਣਕਾਰੀ ਟਵੀਟ ਜਰੀਏ ਦਿੱਤੀ ਗਈ ਹੈ। 

ਰੇਲਵੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ, “ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਜਾਰੀ ਕੀਤੇ ਗਏ ਖਾਸ ਦਿਸ਼ਾ ਨਿਰਦੇਸ਼ਾਂ ਵਿੱਚ ਮਾਸਕ ਪਹਿਨਣਾ ਸ਼ਾਮਲ ਹੈ।