ਚੀਨ 'ਚ ਕੋਰੋਨਾ ਦਾ ਕਹਿਰ ਜਾਰੀ, ਮਾਮਲੇ ਵਧਣ ਤੋਂ ਬਾਅਦ ਹੋਰ ਸ਼ਹਿਰਾਂ ਵਿੱਚ ਲਗਾਈਆਂ ਪਾਬੰਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਨੂੰ ਬਿਨ੍ਹਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਾ ਆਉਣ ਦੀ ਦਿੱਤੀ ਸਲਾਹ

photo

 

ਸ਼ੰਘਾਈ: ਸ਼ੰਘਾਈ 'ਚ ਸ਼ਨੀਵਾਰ ਨੂੰ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੀਨ ਦੇ ਹੋਰ ਹਿੱਸਿਆਂ 'ਚ ਕੰਟਰੋਲ ਵਧਾ ਦਿੱਤਾ ਗਿਆ ਹੈ। ਇਸਦਾ ਟੀਚਾ ਬਹੁਤ ਤੇਜ਼ੀ ਨਾਲ ਫੈਲਣ ਵਾਲੇ ਓਮੀਕ੍ਰੋਨ ਵੇਰੀਐਂਟ ਤੇ ਕਾਬੂ ਪਾਉਣਾ ਹੈ।

 

ਮੱਧ ਚੀਨ ਵਿੱਚ ਇੱਕ ਉਸਾਰੀ ਖੇਤਰ ਹਵਾਈ ਅੱਡੇ ਦੇ ਆਰਥਿਕ ਜ਼ੋਨ ਨੇ 14 ਦਿਨਾਂ ਦੇ ਤਾਲਾਬੰਦੀ ਦਾ ਐਲਾਨ ਕੀਤਾ ਹੈ। ਮਹਾਮਾਰੀ ਦੇ ਤਾਜ਼ਾ ਪ੍ਰਕੋਪ ਵਿੱਚ, 500 ਤੋਂ ਵੱਧ ਲੋਕ ਸੰਕਰਮਿਤ ਦੱਸੇ ਗਏ ਹਨ।

ਚੀਨ ਵਿੱਚ ਮਾਰਚ ਮਹੀਨੇ ਵਿਚ ਕੋਰੋਨਾ ਮਾਮਲਿਆਂ ਵਿੱਚ ਆਈ ਤੇਜ਼ੀ ਦੇ ਕੇਂਦਰ ਰਹੇ ਸ਼ੰਘਾਈ ਵਿੱਚ ਸ਼ਨੀਵਾਰ ਨੂੰ ਰਿਕਾਰਡ 3,590 ਮਾਮਲੇ ਸਾਹਮਣੇ ਆਏ। 15 ਅਪ੍ਰੈਲ ਨੂੰ 19,923 ਅਤੇ ਇੱਕ ਦਿਨ ਪਹਿਲਾਂ 19,872 ਮਾਮਲੇ ਸਾਹਮਣੇ ਆਏ ਸਨ।

ਸ਼ੁੱਕਰਵਾਰ ਨੂੰ ਉੱਤਰ-ਪੱਛਮੀ ਚੀਨ ਦੇ ਸ਼ਹਿਰ ਸ਼ਿਆਨ ਵਿੱਚ ਵਸਨੀਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੇਲੋੜੇ ਆਪਣੇ ਰਿਹਾਇਸ਼ੀ ਸਥਾਨਾਂ ਤੋਂ ਬਾਹਰ ਨਿਕਲਣ ਤੋਂ ਬਚਣ। ਕੰਪਨੀਆਂ ਨੂੰ ਕਰਮਚਾਰੀਆਂ ਨੂੰ ਘਰ ਤੋਂ  ਕੰਮ ਕਰਨ ਲਈ ਕਿਹਾ ਗਿਆ ਹੈ। ਇਸ ਮਹੀਨੇ ਕੋਰੋਨਾ ਸੰਕ੍ਰਮਣ ਦੇ ਦਰਜਨਾਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।