ਹਾਈਵੋਲਟੇਜ਼ ਤਾਰਾਂ ਦੀ ਲਪੇਟ ਚ ਆਉਣ ਨਾਲ ਇਕ ਵਿਅਕਤੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੱਤ 'ਤੇ ਗਿਆ ਸੀ ਸੋਲਰ ਪੈਨਲ ਸਾਫ਼ ਕਰਨ

photo

 

ਕਰਨਾਲ: ਹਰਿਆਣਾ ਦੇ ਕਰਨਾਲ ਤੋਂ ਦੁਖਦਾਈ ਖਬਰ ਸਾਹਮਣੇ ਆਈ  ਹੈ। ਇਥੇ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ  ਦੀਪਕ ਬਜਾਜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੋਲਰ ਪੈਨਲ ਸਾਫ ਕਰਨ ਲਈ ਛੱਤ 'ਤੇ ਗਿਆ ਸੀ।

ਇਹ ਵੀ ਪੜ੍ਹੋ: ਮੁਰਾਹ ਨਸਲ ਦੀ ਮੱਝ 'ਗੰਗਾ' ਨੇ ਬਣਾਇਆ ਰਿਕਾਰਡ, 1 ਦਿਨ ਵਿੱਚ ਦਿੱਤਾ 31 ਕਿਲੋ 100 ਗ੍ਰਾਮ ਦੁੱਧ

ਇਸ ਦੌਰਾਨ ਉਸ ਦਾ ਹੱਥ ਉਪਰ ਲੰਘ ਰਹੀਆਂ ਹਾਈਵੋਲਟੇਜ਼ ਦੀਆਂ ਤਾਰਾਂ ਨੂੰ ਪੈ ਗਿਆ। ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ। ਕਰੰਟ ਲੱਗਣ ਤੋਂ ਬਾਅਦ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ  ਮੌਕੇ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਦੀ ਛਾਪੇਮਾਰੀ, ਚੈਕਿੰਗ ਦੌਰਾਨ ਰੇਤੇ ਸਮੇਤ 2 ਪੀਟਰ ਰੇਹੜੇ ਬਰਾਮਦ

ਪੁਲਿਸ ਨੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਡੇਅਰੀ 'ਤੇ ਸੋਲਰ ਲੱਗੇ ਹੋਏ ਸਨ। ਜਿਹਨਾਂ ਨੂੰ ਸਾਫ ਕਰਨ ਲਈ ਉਹ ਛੱਤ 'ਤੇ ਗਿਆ ਸੀ।  

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦੀਪਕ ਦੀ ਮੌਤ ਨਾਲ ਪੂਰਾ ਪਿੰਡ ਸੋਗ ਵਿੱਚ ਹੈ। ਉਹ ਬਹੁਤ ਹੀ ਮਿਹਨਤੀ ਨੌਜਵਾਨ ਸੀ। ਇਸ ਤੋਂ ਪਹਿਲਾਂ ਦੀਪਕ ਦੇ ਪਿਤਾ ਦੀ ਮੌਤ ਹੋ ਗਈ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਪਸ਼ੂਆਂ ਦੀ ਡੇਅਰੀ ਵੀ ਖੋਲ੍ਹੀ। ਉਸ ਦੇ ਦੋ ਛੋਟੇ ਬੱਚੇ ਹਨ।