ਗ਼ਜ਼ਬ ! ਮਸਜਿਦ ਬਣਾਉਣ ਲਈ ਹੋਈ ਆਂਡੇ ਦੀ ਨਿਲਾਮੀ, ਮਿਲੇ 2.26 ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਜ਼ੁਰਗ ਔਰਤ ਨੇ ਦਾਨ ਕੀਤਾ ਸੀ ਆਪਣੀ ਮੁਰਗੀ ਦਾ ਤਾਜ਼ਾ ਆਂਡਾ

Egg

Baramulla News : ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਇੱਕ ਮਸਜਿਦ ਦੇ ਨਿਰਮਾਣ ਲਈ ਇੱਕ ਅੰਡੇ ਦੀ ਨਿਲਾਮੀ ਕੀਤੀ ਗਈ ਹੈ। ਹੱਦ ਉਦੋਂ ਹੋ ਗਈ ਜਦੋਂ ਦਾਨ ਕੀਤੇ ਇੱਕ ਆਂਡੇ ਦੀ ਨਿਲਾਮੀ ਵਿੱਚ 2.26 ਲੱਖ ਰੁਪਏ ਮਿਲੇ। ਮਸਜਿਦ ਪ੍ਰਬੰਧਕ ਕਮੇਟੀ ਨੇ ਇਹ ਜਾਣਕਾਰੀ ਦਿੱਤੀ ਹੈ, ਦੱਸਿਆ ਗਿਆ ਹੈ ਕਿ ਬਾਰਾਮੂਲਾ ਦੇ ਸੋਪੋਰ ਵਿੱਚ ਇੱਕ ਮਸਜਿਦ ਬਣਾਈ ਜਾ ਜਾ ਰਹੀ ਸੀ।

 

ਇਹ ਮਾਮਲਾ ਸ਼੍ਰੀਨਗਰ ਤੋਂ 55 ਕਿਲੋਮੀਟਰ ਦੂਰ ਸੋਪੋਰ ਦੇ ਮਲਪੋਰ ਪਿੰਡ ਦਾ ਹੈ, ਜਿੱਥੇ ਸਥਾਨਕ ਮਸਜਿਦ ਕਮੇਟੀ ਨੇ ਨਕਦੀ ਅਤੇ ਵਸਤੂ ਦੋਵਾਂ ਰੂਪਾਂ ਵਿੱਚ ਦਾਨ ਲੈਣਾ ਸ਼ੁਰੂ ਕਰ ਦਿੱਤਾ ਹੈ। ਇਕ ਬਜ਼ੁਰਗ ਔਰਤ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਉਸ ਨੇ ਆਪਣੀ ਮੁਰਗੀ ਦਾ ਇਕ ਤਾਜ਼ਾ ਆਂਡਾ ਦਾਨ ਕੀਤਾ ਸੀ। ਦਾਨ ਕੀਤੀਆਂ ਗਈਆਂ ਸਾਰੀਆਂ ਵਸਤੂਆਂ ਨੂੰ ਨਿਲਾਮੀ ਲਈ ਰੱਖਿਆ ਗਿਆ ਅਤੇ ਸਭ ਤੋਂ ਵੱਧ ਰਕਮ ਆਂਡੇ ਲਈ ਮਿਲੀ ਸੀ।।

 

ਤਿੰਨ ਦਿਨ ਤੱਕ ਚੱਲੀ ਆਂਡੇ ਦੀ ਬੋਲੀ  

 

ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਲੋਕਾਂ ਨੇ ਤਿੰਨ ਦਿਨ ਤੱਕ ਅੰਡੇ ਦੀ ਬੋਲੀ ਲਗਾਈ ਅਤੇ ਹਰ ਦੌਰ ਤੋਂ ਬਾਅਦ ਸਫਲ ਬੋਲੀ ਲਗਾਉਣ ਵਾਲੇ ਨੇ ਆਪਣੀ ਬੋਲੀ ਦੀ ਰਕਮ ਅਦਾ ਕੀਤੀ ਅਤੇ ਫਿਰ ਹੋਰ ਪੈਸੇ ਇਕੱਠੇ ਕਰਨ ਲਈ ਆਂਡੇ ਨੂੰ ਦਾਨ ਦੇ ਰੂਪ 'ਚ ਕਮੇਟੀ ਨੂੰ ਦਿੱਤੇ। ਨਿਲਾਮੀ ਦੇ ਆਖਰੀ ਦਿਨ ਦਾਨਿਸ਼ ਅਹਿਮਦ ਨਾਂ ਦੇ ਨੌਜਵਾਨ ਕਾਰੋਬਾਰੀ ਨੇ 70 ਹਜ਼ਾਰ ਰੁਪਏ 'ਚ ਅੰਡੇ ਨੂੰ ਖਰੀਦਿਆ।

 

ਅੰਡੇ ਤੋਂ ਇਕੱਠੇ ਹੋਏ 2,26,350 ਰੁਪਏ  


ਗੁਆਂਢੀ ਵਾਰਪੋਰਾ ਇਲਾਕੇ ਦੇ ਵਸਨੀਕ ਅਹਿਮਦ ਨੇ ਕਿਹਾ, "ਅਸੀਂ ਇਸ ਮਸਜਿਦ ਦੇ ਨਿਰਮਾਣ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਬਹੁਤ ਉਤਸੁਕ ਹਾਂ। ਕਿਉਂਕਿ ਮਸਜਿਦ ਨੂੰ ਵੱਡਾ ਬਣਾਉਣ ਦੀ ਯੋਜਨਾ ਹੈ, ਇਸ ਲਈ ਵੱਡੀ ਰਕਮ ਦੀ ਲੋੜ ਹੈ। ਮੈਂ ਕੋਈ ਅਮੀਰ ਆਦਮੀ ਨਹੀਂ, ਪਰ ਇਹ ਪਵਿੱਤਰ ਸਥਾਨ ਪ੍ਰਤੀ ਮੇਰਾ ਜਨੂੰਨ ਅਤੇ ਭਾਵਨਾ ਸੀ। ਅਹਿਮਦ ਅਨੁਸਾਰ ਅੰਡੇ ਦੀ ਕਈ ਦੌਰ ਦੀ ਨਿਲਾਮੀ ਦੌਰਾਨ ਕੁੱਲ 2,26,350 ਰੁਪਏ ਇਕੱਠੇ ਹੋਏ।