ਮਹਾਰਾਸ਼ਟਰ 'ਚ ਵੱਡਾ ਹਾਦਸਾ, ਜਲਗਾਓਂ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ,17 ਮਜ਼ਦੂਰ ਝੁਲਸੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜੇ ਵੀ ਕਈ ਮਜ਼ਦੂਰ ਫੈਕਟਰੀ 'ਚ ਫਸੇ ਹੋਏ

Chemical Factory Fire

 

 Maharashtra News : ਮਹਾਰਾਸ਼ਟਰ ਦੇ ਜਲਗਾਓਂ 'ਚ ਸਥਿਤ ਇਕ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਕਾਰਨ 17 ਤੋਂ ਵੱਧ ਮਜ਼ਦੂਰ ਝੁਲਸ ਗਏ ਹਨ। ਉੱਥੇ ਇੱਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫੈਕਟਰੀ 'ਚ ਅਜੇ ਵੀ ਕਈ ਮਜ਼ਦੂਰ ਫਸੇ ਹੋਏ ਹਨ।

 

ਜਲਗਾਓਂ ਜ਼ਿਲੇ ਦੇ ਐੱਮ.ਆਈ.ਡੀ.ਸੀ. ਇਲਾਕੇ 'ਚ ਸਥਿਤ ਮੋਰਿਆ ਕੈਮੀਕਲ ਕੰਪਨੀ 'ਚ ਅਚਾਨਕ ਅੱਗ ਲੱਗਣ ਤੋਂ ਬਾਅਦ ਜ਼ਬਰਦਸਤ ਕੈਮੀਕਲ ਧਮਾਕੇ ਹੋਏ , ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ। 

 

ਇਸ ਘਟਨਾ ਸਮੇਂ ਕੰਪਨੀ 'ਚ ਕਰਮਚਾਰੀ ਕੰਮ ਕਰ ਰਹੇ ਸਨ ਪਰ ਜਿਵੇਂ ਹੀ ਉਨ੍ਹਾਂ ਨੂੰ ਅੱਗ ਦੀ ਘਟਨਾ ਬਾਰੇ ਪਤਾ ਲੱਗਿਆ ਤਾਂ ਕਈ ਮਜ਼ਦੂਰ ਸੁਰੱਖਿਅਤ ਬਾਹਰ ਆ ਗਏ, ਜਦਕਿ ਕਈ ਮਜ਼ਦੂਰਾਂ ਦੇ ਮੌਕੇ 'ਤੇ ਹੀ ਫਸੇ ਹੋਣ ਦਾ ਖਦਸ਼ਾ ਹੈ। ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।


ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੈਮੀਕਲ ਕੰਪਨੀ ਵਿੱਚ ਅੱਗ ਵਧਦੀ ਜਾ ਰਹੀ ਹੈ ,ਜਿਸ ਕਾਰਨ ਅੱਗ ਬੁਝਾਉਣ ਵਿੱਚ ਮੁਸ਼ਕਲ ਆ ਰਹੀ ਹੈ। ਫਾਇਰ ਅਫਸਰ ਨੇ ਦੱਸਿਆ ਕਿ ਅੱਗ ਦਾ ਘੇਰਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੀਆਂ ਕੰਪਨੀਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। 

 

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕੰਪਨੀ 'ਚ ਅੱਗ ਦੀਆਂ ਲਪਟਾਂ ਦੂਰੋਂ ਦੇਖੀਆਂ ਜਾ ਸਕਦੀਆਂ ਹਨ ਅਤੇ ਇਲਾਕੇ 'ਚ ਕੈਮੀਕਲ ਦਾ ਧੂੰਆਂ ਫੈਲ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।