ਪਿੰਡ 'ਚ ਮਹੀਨਿਆਂ ਤੱਕ ਨਹੀਂ ਚੜ੍ਹਦਾ ਸੀ ਸੂਰਜ, ਲਗਾਇਆ ਅਜਿਹਾ ਜੁਗਾੜ ਕਿ ਹੁਣ 6 ਘੰਟੇ ਆਉਂਦੀ ਹੈ ਧੁੱਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਸ਼ਹਿਰ ਹਰ ਸਾਲ ਨਵੰਬਰ ਤੋਂ ਫਰਵਰੀ ਤੱਕ ਤਿੰਨ ਮਹੀਨੇ ਹਨੇਰੇ ਵਿੱਚ ਡੁੱਬਿਆ ਰਹਿੰਦਾ ਸੀ

Trending News

Trending News : ਸਵਿਸ ਬਾਰਡਰ 'ਤੇ ਇੱਕ ਘਾਟੀ ਵਿਚ ਵਸਿਆ ਇਕ ਛੋਟਾ ਜਿਹਾ ਪਿੰਡ ਵਿਗਾਨੇਲਾ ਇਕ ਅਜੀਬ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ। ਪਹਾੜਾਂ ਨਾਲ ਘਿਰਿਆ ਇਹ ਸ਼ਹਿਰ ਹਰ ਸਾਲ ਨਵੰਬਰ ਤੋਂ ਫਰਵਰੀ ਤੱਕ ਤਿੰਨ ਮਹੀਨੇ ਹਨੇਰੇ ਵਿੱਚ ਡੁੱਬਿਆ ਰਹਿੰਦਾ ਸੀ ਕਿਉਂਕਿ ਪਹਾੜਾਂ ਕਾਰਨ ਧੁੱਪ ਦਿਖਾਈ ਹੀ ਨਹੀਂ ਦਿੰਦੀ ਸੀ।

ਧੁੱਪ ਦੀ ਕਮੀ ਕਾਰਨ ਇੱਥੇ ਆਬਾਦੀ ਘਟਣ ਲੱਗੀ। ਵਾਈਸ ਨਿਊਜ਼ ਦੇ ਅਨੁਸਾਰ 1999 ਵਿੱਚ ਤਤਕਾਲੀ ਮੇਅਰ ਫ੍ਰੈਂਕੋ ਮਿਡਾਲੀ ਨੇ ਇਸ ਲਈ ਇੱਕ ਦਲੇਰਾਨਾ ਹੱਲ ਪ੍ਰਸਤਾਵਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਚੌਕ 'ਤੇ ਸੂਰਜ ਦੀ ਰੌਸ਼ਨੀ ਦੇ ਪ੍ਰਤੀਬਿੰਬ ਲਈ ਇੱਕ ਵੱਡਾ ਸ਼ੀਸ਼ਾ ਲੱਗਣਾ ਚਾਹੀਦਾ ਹੈ।

 

ਆਰਕੀਟੈਕਟ ਗਿਆਕੋਮੋ ਬੋਨਜ਼ਾਨੀ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਇੰਜੀਨੀਅਰ ਜਿਆਨੀ ਫੇਰਾਰੀ ਦੀ ਮਦਦ ਨਾਲ ਅੱਠ ਮੀਟਰ ਚੌੜਾ, ਪੰਜ ਮੀਟਰ ਲੰਬਾ ਸ਼ੀਸ਼ਾ ਤਿਆਰ ਕੀਤਾ। 2006 ਵਿੱਚ ਤਿਆਰ ਇਸ ਸ਼ੀਸ਼ੇ ਨੂੰ ਸੂਰਜ ਦੇ ਮਾਰਗ ਨੂੰ ਟਰੈਕ ਕਰਨ ਲਈ ਪ੍ਰੋਗਰਾਮ ਕੀਤਾ ਗਿਆ ਹੈ, ਜੋ ਦਿਨ ਵਿੱਚ ਛੇ ਘੰਟੇ ਤੱਕ ਸੂਰਜ ਦੀ ਰੌਸ਼ਨੀ ਨੂੰ ਰਿਫਲੈਕਟ ਕਰਦਾ ਹੈ। ਇੱਕ ਤਰ੍ਹਾਂ ਨਾਲ ਸ਼ਹਿਰ ਵਿੱਚ ਇੱਕ ਨਕਲੀ ਸੂਰਜ ਤਿਆਰ ਕੀਤਾ ਗਿਆ

 

ਹਾਲਾਂਕਿ ਇਹ ਰੌਸ਼ਨੀ ਸੂਰਜ ਦੀ ਰੌਸ਼ਨੀ ਜਿੰਨੀ ਤੇਜ਼ ਨਹੀਂ ਹੈ ਪਰ ਲੋਕਾਂ ਨੂੰ ਹਲਕੀ ਧੁੱਪ ਅਤੇ ਨਿੱਘ ਮਿਲਦੀ ਹੈ। ਇਹ ਖ਼ਾਸ ਸ਼ੀਸ਼ੇ ਦਾ ਉਪਯੋਗ ਸਿਰਫ਼ ਸਰਦੀਆਂ ਦੇ ਮਹੀਨਿਆਂ ਦੌਰਾਨ ਹੀ ਕੀਤਾ ਜਾਂਦਾ ਹੈ ਅਤੇ ਬਾਕੀ ਸਾਲ ਦੌਰਾਨ ਇਹ ਢੱਕਿਆ ਰਹਿੰਦਾ ਹੈ। ਇਸ ਪ੍ਰੋਜੈਕਟ ਨੇ ਨਾ ਸਿਰਫ਼ ਵਿਹਾਰਕ ਲਾਭ ਲਿਆਂਦੇ  ਹਨ ਬਲਕਿ ਅੰਤਰਰਾਸ਼ਟਰੀ ਧਿਆਨ ਵੀ ਖਿੱਚਿਆ ਹੈ।

 

ਸਾਬਕਾ ਮੇਅਰ ਮਿਡਾਲੀ ਨੇ 2008 ਦੀ ਇੱਕ ਇੰਟਰਵਿਊ ਵਿੱਚ ਕਿਹਾ ਸੀ , "ਇਸ ਪ੍ਰੋਜੈਕਟ ਦੇ ਪਿੱਛੇ ਕੋਈ ਵਿਗਿਆਨਕ ਆਧਾਰ ਨਹੀਂ ਹੈ ਪਰ ਇੱਕ ਮਾਨਵਤਾਵਾਦੀ ਆਧਾਰ ਹੈ। ਇਸ ਦੇ ਚੱਲਦੇ ਲੋਕ ਸਰਦੀਆਂ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਸਕਣਗੇ, ਜੋ ਪਹਿਲਾਂ ਆਪਣੇ ਘਰਾਂ ਤੱਕ ਸੀਮਤ ਹੁੰਦੇ ਸਨ।" ਵਿਗਾਨੇਲਾ ਦੀ ਸਫਲਤਾ ਦੀ ਕਹਾਣੀ ਨੇ  ਕਈ ਹੋਰ ਖੇਤਰਾਂ ਨੂੰ ਪ੍ਰੇਰਿਤ ਕੀਤਾ ਹੈ ,2013 ਵਿੱਚ ਦੱਖਣ-ਮੱਧ ਨਾਰਵੇ ਦੀ ਇੱਕ ਘਾਟੀ 'ਚ ਸਥਿਤ ਰਜੁਕਾਨ ਵਿੱਚ ਅਜਿਹਾ ਹੀ ਇੱਕ ਸ਼ੀਸ਼ਾ ਲਗਾਇਆ ਗਿਆ ਸੀ।