Lok Sabha Elections 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਅਤੇ ਤ੍ਰਿਪੁਰਾ ਵਿੱਚ ਕਰਨਗੇ ਰੈਲੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੇ ਪੜਾਅ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਥਮ ਜਾਵੇਗਾ

PM Narendra Modi

Lok Sabha Elections 2024 : ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। 19 ਅਪ੍ਰੈਲ ਨੂੰ 102 ਲੋਕ ਸਭਾ ਸੀਟਾਂ ਲਈ ਵੋਟਾਂ ਪੈਣੀਆਂ ਹਨ। ਉਨ੍ਹਾਂ ਸੀਟਾਂ 'ਤੇ ਚੋਣ ਪ੍ਰਚਾਰ ਅੱਜ (ਬੁੱਧਵਾਰ) ਸ਼ਾਮ ਨੂੰ ਥਮ ਜਾਵੇਗਾ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਅਤੇ ਤ੍ਰਿਪੁਰਾ ਦੀ ਚੋਣ ਜੰਗ ਵਿੱਚ ਗਰਜਦੇ ਨਜ਼ਰ ਆਉਣਗੇ। ਪੀਐਮ ਮੋਦੀ ਬੁੱਧਵਾਰ ਨੂੰ ਸਵੇਰੇ 11 ਵਜੇ ਅਸਾਮ ਦੇ ਨਲਬਾੜੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਤ੍ਰਿਪੁਰਾ ਲਈ ਰਵਾਨਾ ਹੋਣਗੇ। ਪੀਐਮ ਮੋਦੀ ਦੁਪਹਿਰ ਕਰੀਬ 2 ਵਜੇ ਅਗਰਤਲਾ, ਤ੍ਰਿਪੁਰਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਜਨਤਾ ਤੋਂ ਸਮਰਥਨ ਦੀ ਅਪੀਲ ਕਰਨਗੇ।

 

ਤੁਹਾਨੂੰ ਦੱਸ ਦੇਈਏ ਕਿ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਮੁਤਾਬਕ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋਣੀਆਂ ਹਨ। ਪਹਿਲੇ ਪੜਾਅ ਤਹਿਤ 102 ਲੋਕ ਸਭਾ ਸੀਟਾਂ 'ਤੇ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਪਹਿਲੇ ਪੜਾਅ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਥਮ ਜਾਵੇਗਾ।

 

ਦੂਜੇ ਪੜਾਅ ਤਹਿਤ 26 ਅਪ੍ਰੈਲ ਨੂੰ 89, ਤੀਜੇ ਪੜਾਅ ਤਹਿਤ 7 ਮਈ ਨੂੰ 94, ਚੌਥੇ ਪੜਾਅ ਤਹਿਤ 13 ਮਈ ਨੂੰ 96, ਪੰਜਵੇਂ ਪੜਾਅ ਤਹਿਤ 20 ਮਈ ਨੂੰ 49, ਛੇਵੇਂ ਪੜਾਅ ਤਹਿਤ 25 ਮਈ ਨੂੰ 57 ਅਤੇ ਸੱਤਵੇਂ ਪੜਾਅ ਤਹਿਤ 1 ਜੂਨ 'ਚ 57 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।