Ram Lalla Surya Tilak : ਰਾਮ ਲੱਲਾ ਦਾ 'ਸੂਰਿਆ ਤਿਲਕ' ਦੇਖ ਕੇ ਭਾਵੁਕ ਹੋਏ PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਹਾਜ਼ ਵਿਚ ਬੈਠ ਕੇ ਕੀਤੇ ਲਾਈਵ ਦਰਸ਼ਨ

PM Modi

Ram Lalla Surya Tilak : ਅੱਜ ਰਾਮ ਨੌਮੀ ਮੌਕੇ ਰਾਮ ਲੱਲਾ ਦਾ 'ਸੂਰਿਆ ਤਿਲਕ' ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਹੋ ਗਏ। ਉਨ੍ਹਾਂ ਨੇ ਸੋਸ਼ਲ ਮੀਡਿਆ 'ਤੇ ਪੋਸਟ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅਸਾਮ ਦੇ ਨਲਬਾੜੀ 'ਚ ਚੋਣ ਰੈਲੀ ਤੋਂ ਬਾਅਦ ਜਦੋਂ ਮੈਂ ਜਹਾਜ਼ 'ਚ ਬੈਠਾ ਤਾਂ ਟੈਬ 'ਤੇ ਰਾਮ ਲੱਲਾ ਦਾ ਲਾਈਵ 'ਸੂਰਿਆ ਤਿਲਕ'ਦੇਖਿਆ।

 

ਲੱਖਾਂ ਭਾਰਤੀਆਂ ਵਾਂਗ ਇਹ ਮੇਰੇ ਲਈ ਵੀ ਬਹੁਤ ਭਾਵੁਕ ਪਲ ਸਨ। ਅਯੁੱਧਿਆ ਵਿੱਚ ਸ਼ਾਨਦਾਰ ਰਾਮ ਨੌਮੀ ਦਾ ਜਸ਼ਨ ਇੱਕ ਇਤਿਹਾਸਕ ਪਲ ਹੈ। ਇਹ'ਸੂਰਿਆ ਤਿਲਕ' ਸਾਡੇ ਜੀਵਨ ਵਿੱਚ ਊਰਜਾ ਲਿਆਵੇ ਅਤੇ ਸਾਡੇ ਦੇਸ਼ ਨੂੰ ਗੌਰਵ ਦੀਆਂ ਨਵੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕਰੇ। ਮੈਂ ਭਗਵਾਨ ਰਾਮ ਨੂੰ ਬਸ ਇਹੀ ਕਾਮਨਾ ਕਰਦਾ ਹਾਂ।

 

500 ਸਾਲ ਬਾਅਦ ਹੋਇਆ ਰਾਮ ਲੱਲਾ ਦਾ 'ਸੂਰਿਆ ਤਿਲਕ' 


ਦੱਸ ਦੇਈਏ ਕਿ ਅੱਜ ਰਾਮ ਨੌਮੀ ਦਾ ਤਿਉਹਾਰ ਹੈ। ਇਸ ਮੌਕੇ 500 ਸਾਲ ਬਾਅਦ ਭਗਵਾਨ ਰਾਮ ਲੱਲਾ ਦਾ 'ਸੂਰਿਆ ਤਿਲਕ'  ਹੋਇਆ ਹੈ। ਅਯੁੱਧਿਆ ਦੇ ਪਾਵਨ ਅਸਥਾਨ 'ਚ ਬਿਰਾਜਮਾਨ ਰਾਮ ਲੱਲਾ ਦੇ ਮੱਥੇ 'ਤੇ 'ਸੂਰਿਆ ਕਿਰਨਾਂ' ਪਈਆਂ ਤਾਂ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਿਆ। ਪੂਰਾ ਰਾਮ ਮੰਦਰ ਰਾਮ ਦੇ ਜੈਕਾਰਿਆਂ ਨਾਲ ਗੂੰਜਣ ਲੱਗਾ। ਠੀਕ 12 ਵਜੇ ਸੂਰਜ ਦੀਆਂ ਕਿਰਨਾਂ ਰਾਮ ਲੱਲਾ ਦੇ ਮੱਥੇ 'ਤੇ ਪਈਆਂ। ਉਨ੍ਹਾਂ ਦੀ ਸ਼ਾਨਦਾਰ ਆਰਤੀ ਕੀਤੀ ਗਈ। ਸ਼ੁਭ ਗੀਤ ਗਾਏ ਗਏ।

 

ਰਾਮ ਮੰਦਰ ਅਯੁੱਧਿਆ ਤੋਂ ਰਾਮ ਨੌਮੀ ਦੇ ਜਸ਼ਨਾਂ ਦਾ ਸਿੱਧਾ ਪ੍ਰਸਾਰਣ ਵੀ ਹੋਇਆ। ਇਸ ਦੇ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸਨ। ਰਾਮ ਭਗਤਾਂ ਨੂੰ ਰਾਮ ਨੌਮੀ ਦਾ ਤਿਉਹਾਰ ਦਿਖਾਉਣ ਲਈ ਪੂਰੇ ਅਯੁੱਧਿਆ ਸ਼ਹਿਰ ਵਿੱਚ 100 ਐਲਈਡੀ ਸਕ੍ਰੀਨਾਂ ਲਗਾਈਆਂ ਗਈਆਂ ਸਨ। ਸਮਾਰੋਹ ਦਾ ਯੂ-ਟਿਊਬ ਅਤੇ ਟਰੱਸਟ ਦੇ ਐਕਸ ਅਕਾਊਂਟ 'ਤੇ ਲਾਈਵ ਟੈਲੀਕਾਸਟ ਵੀ ਕੀਤਾ ਗਿਆ। ਇਸ ਤੋਂ ਇਲਾਵਾ ਦੂਰਦਰਸ਼ਨ ਚੈਨਲ ਵੱਲੋਂ ਲਾਈਵ ਸਟ੍ਰੀਮਿੰਗ ਕੀਤੀ ਗਈ।