Bullet Train Speed : ਭਾਰਤ ਦੀ ਪਹਿਲੀ ਬੁਲੇਟ ਟਰੇਨ ਦਾ ਰੂਟ ਅਤੇ ਸਪੀਡ ਕਿੰਨੀ ਹੋਵੇਗੀ ?

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿੱਥੇ ਹੋਵੇਗੀ ਡਿਜ਼ਾਈਨ

bullet train

Bullet Train Speed : ਦੇਸ਼ ਭਰ ਦੇ ਕਈ ਰੂਟਾਂ 'ਤੇ ਵੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਭਾਰਤ ਦੀ ਧਰਤੀ 'ਤੇ ਜਲਦ ਹੀ ਸਵਦੇਸ਼ੀ ਬੁਲੇਟ ਟਰੇਨ ਦੌੜਨ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਟ੍ਰੇਨ ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਹੋਵੇਗੀ। ਜਾਣੋ ਕਿੰਨੀ  ਸਪੀਡ ਨਾਲ ਅਤੇ ਕਿਸ ਰੂਟ 'ਤੇ ਦੌੜੇਗੀ ਇਹ ਬੁਲੇਟ ਟਰੇਨ?

 

ਕੀ ਹੋਵੇਗਾ ਰੂਟ ਅਤੇ ਸਪੀਡ ?


ਤੁਹਾਨੂੰ ਦੱਸ ਦੇਈਏ ਕਿ ਭਾਰਤ ਇਸ ਸਮੇਂ ਜਾਪਾਨੀ ਤਕਨੀਕ ਦੀ ਮਦਦ ਨਾਲ ਬੁਲੇਟ ਟਰੇਨ ਤਿਆਰ ਕਰ ਰਿਹਾ ਹੈ। ਇਹ ਟਰੇਨ ਗੁਜਰਾਤ ਦੇ ਅਹਿਮਦਾਬਾਦ ਤੋਂ ਮੁੰਬਈ ਵਿਚਕਾਰ ਚੱਲੇਗੀ। ਇਸ ਦੇ ਨਾਲ ਹੀ ਇਹ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਖ਼ਬਰ ਹੈ ਕਿ ਇਸ ਰੂਟ 'ਤੇ ਸ਼ਿਨਕਾਨਸੇਨ E5 ਸੀਰੀਜ਼ ਦੀ ਟਰੇਨ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਟਰੇਨ 250 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫਤਾਰ ਨਾਲ ਚੱਲਦੀ ਹੈ।

 

ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ 

 

ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਟਰੇਨ ਨੂੰ ਵੰਦੇ ਭਾਰਤ ਪਲੇਟਫਾਰਮ 'ਤੇ ਤਿਆਰ ਕੀਤਾ ਜਾ ਰਿਹਾ ਹੈ, ਜੋ ਪਹਿਲਾਂ ਹੀ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਦੇ ਡਿਜ਼ਾਈਨ ਦਾ ਕੰਮ ਚੇਨਈ ਦੀ ਇੰਟੈਗਰਲ ਕੋਚ ਫੈਕਟਰੀ 'ਚ ਚੱਲ ਰਿਹਾ ਹੈ। ਰਿਪੋਰਟ 'ਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਟਰੇਨ ਭਾਰਤ 'ਚ ਮੌਜੂਦਾ ਸਮੇਂ 'ਚ ਚੱਲ ਰਹੀਆਂ ਹੋਰ ਟਰੇਨਾਂ ਦੇ ਮੁਕਾਬਲੇ ਤੇਜ਼ ਹੋਵੇਗੀ।

 

ਕਿੱਥੇ ਚੱਲੇਗੀ ਬੁਲੇਟ ਟਰੇਨ?


ਰਿਪੋਰਟ ਮੁਤਾਬਕ ਮੇਕ ਇਨ ਇੰਡੀਆ ਬੁਲੇਟ ਟਰੇਨ ਉੱਤਰ, ਦੱਖਣ ਅਤੇ ਪੂਰਬੀ ਕੋਰੀਡੋਰ 'ਚ ਚੱਲੇਗੀ। ਇਸ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਗਿਆ ਹੈ।