Panchkula News: ਸੌਦਾ ਸਾਧ ਹਿੰਸਾ ਮਾਮਲੇ ਵਿਚ ਅਦਾਲਤ ਨੇ 19 ਵਿਅਕਤੀ ਕੀਤੇ ਬਰੀ
25 ਅਗਸਤ 2017 ਨੂੰ ਹੋਈ ਸੀ ਹਿੰਸਾ
Panchkula News: ਪੰਚਕੂਲਾ ਦੇ ਵਿੱਚ 25 ਅਗਸਤ 2017 ਨੂੰ ਹੋਈ ਹਿੰਸਾ ਮਾਮਲੇ ਵਿੱਚ 19 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਕੋਰਟ ਨੂੰ ਆਰੋਪ ਨਾ ਸਿੱਧ ਹੋਣ ਕਾਰਨ ਇਹਨਾਂ ਨੂੰ ਬਰੀ ਕਰਨਾ ਪਿਆ। ਗਵਾਹਾਂ ਨੇ ਆਰੋਪੀਆਂ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ। ਇਸ ਕੇਸ ਵਿੱਚ 27 ਗਵਾਹ ਪੇਸ਼ ਹੋਏ ਪਰ ਕਿਸੇ ਨੇ ਵੀ ਆਰੋਪੀਆਂ ਨੂੰ ਨਹੀਂ ਪਹਿਚਾਣਿਆ।
ਸ਼ਿਕਾਇਤਕਰਤਾ ਡੀਐਸਪੀ ਅਨਿਲ ਕੁਮਾਰ ਨੇ ਵੀ ਕੋਰਟ ’ਚ ਆਰੋਪੀਆਂ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ।
ਡਿਊਟੀ ਮਜਿਸਟਰੇਟ ਮਲਿਕ ਅਤੇ ਤਤਕਾਲ ਡੀਆਈਜੀ ਸੰਗੀਤਾ ਕਾਲੀਆ ਨੇ ਵੀ ਆਰੋਪੀਆਂ ਨੂੰ ਨਹੀਂ ਪਹਿਚਾਣਿਆ ਇਸੇ ਮਾਮਲੇ ਵਿੱਚ ਪਹਿਲਾਂ ਵੀ 9 ਅਪ੍ਰੈਲ ਨੂੰ 29 ਵਿਅਕਤੀ ਬਰੀ ਹੋਏ ਸਨ। ਪੁਲਿਸ ਨੇ ਆਰੋਪੀਆਂ ਦੇ ਕਬੂਲਨਾਮੇ ਅਤੇ ਘਟਨਾ ਸਥਲ ਦੀ ਨਿਸ਼ਾਨਦੇਹੀ ਅਧਾਰ ’ਤੇ ਕੇਸ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਰਟ ਨੇ ਕਿਹਾ ਕਿ ਪੁਲਿਸ ਨੇ ਕੋਈ ਵੀ ਨਿਆ ਤੱਥ ਉਜਾਗਰ ਨਹੀਂ ਕੀਤਾ। ਜਿਸ ’ਤੇ 26 ਅਗਸਤ 2017 ਨੂੰ ਘਟਨਾ ਸਥਲ ਦਾ ਨਕਸ਼ਾ ਤਿਆਰ ਕੀਤਾ ਜਾ ਸਕੇ ਇਸ ਦੇ ਬਾਅਦ ਹੀ ਨਿਸ਼ਾਨਦੇਹੀ ਮਾਨਿਆ ਨਹੀਂ ਮੰਨੀ ਗਈ।
ਕੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਧਾਰਾ 188, 353 ਦੇ ਤਹਿਤ ਮੁਕਦਮਾ ਦਰਜ ਕਰਨ ਲਈ ਵਿਸ਼ੇਸ਼ ਸ਼ਿਕਾਇਤ ਜਰੂਰੀ ਹੁੰਦੀ ਹੈ ਜੋ ਕਿ ਇਸ ਮਾਮਲੇ ਵਿੱਚ ਨਹੀਂ ਕੀਤੀ ਗਈ ਇਸ ਲਈ ਐਫ਼ਆਈਆਰ ਦਰਜ ਕਰਨਾ ਕਾਨੂੰਨਨ ਗ਼ਲਤ ਸੀ। ਤੀਜਾ ਵੱਡਾ ਕਾਰਨ ਪੁਲਿਸ ਨੇ ਜਿਹੜੇ ਡੰਡੇ ਅਤੇ ਪੱਥਰ ਬਰਾਮਦ ਕੀਤੇ ਉਹ ਆਮ ਤੌਰ ’ਤੇ ਬਾਜ਼ਾਰ ਵਿੱਚ ਉਪਲਬਧ ਹਨ। ਬਰਾਮਦੀ ਸਮੇਂ ਕੋਈ ਵੀ ਸਵਤੰਤਰ ਗਵਾਹ ਵੀ ਮੌਜੂਦ ਨਹੀਂ ਸੀ।
ਕੀ ਹੈ ਮਾਮਲਾ
ਪੰਚਕੂਲਾ ਵਿੱਚ ਹਿੰਸਾ ਦੇ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਸਮਰਥਕਾਂ ’ਤੇ ਆਰੋਪ ਲੱਗੇ ਸਨ ਕਿ 25 ਅਗਸਤ 2017 ਨੂੰ ਪੰਚਕੂਲਾ ਵਿੱਚ ਡੇਰਾ ਸਮਰਥਕਾਂ ਨੇ ਭੀੜ ਤੇ ਪੁਲਿਸ ਦੇ ਹਮਲਾ ਕਰ ਦਿੱਤਾ ਸੀ। ਭੀੜ ਦੇ 4000 ਤੋਂ 5000 ਲੋਕ ਦੱਸੇ ਜਾ ਰਹੇ ਹਨ ਜਿਨਾਂ ਦੇ ਕੋਲ ਡੰਡੇ ਤੇ ਲੋਹੇ ਦੀਆਂ ਪਾਈਪਾਂ ਪੱਥਰ ਮੌਜੂਦ ਸੀ।
ਡਿਊਟੀ ਮਜਿਸਟਰੇਟ ਡਾਕਟਰ ਸਰਿਤਾ ਮਲਿਕ ਦੇ ਆਦੇਸ਼ ’ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ ਅਤੇ ਹਵਾਈ ਫਾਇਰ ਵੀ ਕੀਤੇ ਸੀ। ਲੇਕਿਨ ਭੀੜ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਸੀ ਇਸ ਦੌਰਾਨ ਸਰਕਾਰੀ ਅਤੇ ਨਿੱਜੀ ਸੰਪੱਤੀ ਨੂੰ ਵੀ ਨੁਕਸਾਨ ਪਹੁੰਚਿਆ ਸੀ ਅਤੇ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਸਨ। ਜਿਸ ’ਤੇ ਸੈਕਟਰ 5 ਪੁਲਿਸ ਥਾਣੇ ਵਿੱਚ 26 ਅਗਸਤ 2017 ਨੂੰ ਐਫ਼ਆਈਆਰ ਦਰਜ ਕੀਤੀ ਗਈ ਸੀ।