ਆਗਰਾ 'ਚ ਤਾਜ ਮਹਿਲ ਤੇ ਹੋਰ ਥਾਵਾਂ ਦੇਖਣ ਲਈ ਆਈਆਰਸੀਟੀਸੀ ਲਿਆਇਆ ਸਸਤਾ ਟੂਰ ਪੈਕੇਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲ ਅਪਣੇ ਗਾਹਕਾਂ ਦੀ ਗਿਣਤੀ ਵਧਾਉਣ ਲਈ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਵੀ ਉਪਲਬਧ ਕਰਵਾਉਂਦਾ ਹੈ।  ਛੁੱਟੀਆਂ ਦਾ ਮੌਸਮ ਹੈ ਅਤੇ ਸਕੂਲਾਂ 'ਚ ਗਰਮੀਆਂ ਦੀਆਂ...

cheap tour package

ਨਵੀਂ ਦਿੱਲੀ : ਭਾਰਤੀ ਰੇਲ ਅਪਣੇ ਗਾਹਕਾਂ ਦੀ ਗਿਣਤੀ ਵਧਾਉਣ ਲਈ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਵੀ ਉਪਲਬਧ ਕਰਵਾਉਂਦਾ ਹੈ।  ਛੁੱਟੀਆਂ ਦਾ ਮੌਸਮ ਹੈ ਅਤੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਹਰ ਪਰਵਾਰ ਅਜਿਹੇ 'ਚ ਅਪਣੇ - ਅਪਣੇ ਬਜਟ  ਦੇ ਹਿਸਾਬ ਨਾਲ ਘੁੱਮਣ ਦੀ ਯੋਜਨਾ ਬਣਾਉਂਦਾ ਹੈ। ਬਜਟ ਦਾ ਨਾਮ ਆਉਂਦੇ ਹੀ ਜੇਬ 'ਤੇ ਸੱਭ ਦੀ ਨਜ਼ਰਾਂ ਜਾਂਦੀਆਂ ਹਨ ਅਤੇ ਕਿੱਥੇ ਸੱਭ ਤੋਂ ਸਸਤਾ ਅਤੇ ਆਰਾਮਦਾਇਕ ਪੈਕੇਜ ਮਿਲੇ। ਇਹ ਲੱਭਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ। 

ਕਈ ਵਾਰ ਲੋਕ ਅਪਣੇ ਦੋਸਤਾਂ ਅਤੇ ਪਰਵਾਰ ਦੇ ਹੋਰ ਮੈਬਰਾਂ ਨਾਲ ਇਸ ਗੱਲ ਦੀ ਜਾਣਕਾਰੀ ਲੈਂਦੇ ਹਨ ਜਦਕਿ ਅੱਜ ਕੱਲ ਇੰਟਰਨੈਟ ਦੇ ਜ਼ਮਾਨੇ 'ਚ ਕਾਫ਼ੀ ਕੁੱਝ ਹੱਥ 'ਚ ਮੌਜੂਦ ਮੋਬਾਈਲ 'ਚ ਹੀ ਮਿਲ ਜਾਂਦਾ ਹੈ। ਭਾਰਤੀ ਰੇਲ ਨੇ ਅਪਣੇ ਗਾਹਕਾਂ ਲਈ ਇਸ ਪ੍ਰਕਾਰ ਦੇ ਪੈਕੇਜ ਤਿਆਰ ਕੀਤੇ ਹਨ। ਇਹ ਪੈਕੇਜ ਭਾਰਤੀ ਰੇਲ ਦੀ ਕੰਪਨੀ ਆਈਆਰਸੀਟੀਸੀ (IRCTC) ਜ਼ਰੀਏ ਉਪਲਬਧ ਕਰਵਾਏ ਜਾ ਰਹੇ ਹਨ। ਆਈਆਰਸੀਟੀਸੀ (IRCTC) ਦੀ ਵੈਬਸਾਈਟ 'ਤੇ ਕਈ ਪੈਕੇਜ ਦਿਤੇ ਗਏ ਹਨ ਅਤੇ ਲੋਕ ਉਸ 'ਚ ਅਪਣੀ ਜ਼ਰੂਰਤਾਂ ਅਤੇ ਇੱਛਾਵਾਂ ਮੁਤਾਬਕ ਪੈਕੇਜ ਚੁਣ ਸਕਦੇ ਹੋ।

ਆਈਆਰਸੀਟੀਸੀ (IRCTC) ਦੀ ਸਾਇਟ 'ਤੇ ਆਗਰਾ ਨਾਲ ਜੁਡ਼ੇ 12 ਪੈਕੇਜ ਦਿਤੇ ਗਏ ਹਨ। ਇਹ ਪੈਕੇਜ ਅੱਧ ਤੋਂ ਲੈ ਕੇ ਦੋ ਦਿਨ ਤਕ ਦੇ ਹਨ। ਇਸ 'ਚ ਆਗਰੇ ਦੇ ਨਾਲ ਨਾਲ ਗਵਾਲਿਅਰ, ਮਥੁਰਾ ਅਤੇ ਵ੍ਰਿੰਦਾਵਨ ਨੂੰ ਵੀ ਜੋੜਿਆ ਗਿਆ ਹੈ। ਸਧਾਰਣ ਹੋਟਲ ਤੋਂ ਲੈ ਕੇ ਪੰਜ ਸਿਤਾਰਾ ਹੋਟਲ ਤਕ ਵਿਚ ਰੁਕਣ ਦੀ ਵਿਵਸਥਾ ਕੀਤੀ ਗਈ ਹੈ ਪਰ ਧਿਆਨ ਕਰਨ ਦੀ ਗੱਲ ਇਹ ਹੈ ਕਿ ਇਸ ਨਾਲ ਪੈਕੇਜ ਦੀਆਂ ਕੀਮਤਾਂ ਵੀ ਤੈਅ ਕੀਤੇ ਗਏ ਹਨ।