ਕਰਨਾਟਕ ਘਟਨਾਕ੍ਰਮ ਨੂੰ ਲੈ ਕੇ ਰਾਹੁਲ ਤੇ ਅਮਿਤ ਸ਼ਾਹ ਆਹਮੋ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਬੀਐਸ ਯੇਦੀਯੁਰੱਪਾ ਬੀਐਸ ਯੇਦੀਯੁਰੱਪਾ ਨੇ ਵੀਰਵਾਰ ਨੂੰ ਬਿਨਾਂ ਬਹੁਮਤ ਦੇ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਲਈ। ਇਸ ਨੂੰ ...

Rahul and Amit Shah front of Karnataka politics

ਬੰਗਲੁਰੂ : ਕਰਨਾਟਕ ਵਿਚ ਬੀਐਸ ਯੇਦੀਯੁਰੱਪਾ ਬੀਐਸ ਯੇਦੀਯੁਰੱਪਾ ਨੇ ਵੀਰਵਾਰ ਨੂੰ ਬਿਨਾਂ ਬਹੁਮਤ ਦੇ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਲਈ। ਇਸ ਨੂੰ ਲੈ ਕੇ ਕਾਂਗਰਸ-ਜੇਡੀਐਸ ਅਤੇ ਭਾਜਪਾ ਦੇ ਵਿਚਕਾਰ ਸਿਆਸੀ ਘਮਾਸਾਣ ਮਚਿਆ ਹੋਇਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਲੋਕਤੰਤਰ ਦਾ ਮਖੌਲ ਉਡਾਏ ਜਾਣ ਦਾ ਦੋਸ਼ ਲਗਾਇਆ। 

ਇਸ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ-ਜੇਡੀਐਸ ਨੇ ਮੌਕਾਪ੍ਰਸਤ ਗਠਜੋੜ ਕਰ ਕੇ ਲੋਕਤੰਤਰ ਦੀ ਹੱਤਿਆ ਕੀਤੀ। ਬੁੱਧਵਾਰ ਰਾਤ 11 ਵਜੇ ਰਾਜਪਾਲ ਵਜੂਭਾਈ ਵਾਲਾ ਨੇ ਬਹੁਮਤ ਸਾਬਤ ਕਰਨ ਦੇ ਲਈ ਯੇਦੀਯੁਰੱਪਾ ਨੂੰ 15 ਦਿਨ ਦਾ ਸਮਾਂ ਦਿਤਾ। ਉਧਰ ਕਾਂਗਰਸ ਅਤੇ ਜੇਡੀਐਸ ਦੀ ਅਪੀਲ 'ਤੇ ਸੁਪਰੀਮ ਕੋਰਟ ਸ਼ੁਕਰਵਾਰ ਨੂੰ ਸੁਣਵਾਈ ਕਰੇਗਾ ਦਸ ਦਈਏ ਕਿ ਕਰਨਾਟਕ ਚੋਣਾਂ ਵਿਚ ਭਾਜਪਾ ਨੂੰ 104, ਕਾਂਗਰਸ ਨੂੰ 78 ਅਤੇ ਜੇਡੀਐਸ ਨੂੰ 38 ਸੀਟਾਂ ਮਿਲੀਆਂ ਹਨ।

ਕਾਂਗਰਸ ਪ੍ਰਧਾਨ ਨੇ ਯੇਦੀਯੁਰੱਪਾ ਦੇ ਸਹੁੰ ਸਮਾਗਮ ਤੋਂ 15 ਮਿੰਟ ਪਹਿਲਾਂ ਟਵੀਟ ਕੀਤਾ ਕਿ ਕਰਨਾਟਕ ਵਿਚ ਸਰਕਾਰ ਬਣਾਉਣ ਦੀ ਭਾਜਪਾ ਦੀ ਮੰਗ ਤਰਕਹੀਣ ਹੈ। ਇਹ ਸਾਫ਼ ਹੈ ਕਿ ਉਨ੍ਹਾਂ ਕੋਲ ਲੋਂੜੀਂਦਾ ਬਹੁਮਤ ਨਹੀਂ ਹੈ, ਅਜਿਹੇ ਵਿਚ ਸੰਵਿਧਾਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅੱਜ ਭਾਜਪਾ ਅਪਣੀ ਖੋਖਲੀ ਜਿੱਤ ਦਾ ਜਸ਼ਨ ਮਨਾ ਰਹੀ ਹੈ। ਦੇਸ਼ ਲੋਕਤੰਤਰ ਦੀ ਹਾਰ ਦਾ ਸੋਗ ਮਨਾਏਗਾ। ਅਮਿਤ ਸ਼ਾਹ ਨੇ ਜਵਾਬੀ ਟਵੀਟ ਵਿਚ ਕਿਹਾ ਕਿ ਲੋਕਤੰਤਰ ਦੀ ਹੱਤਿਆ ਤਾਂ ਉਸੇ ਸਮੇਂ ਹੋ ਗਈ ਸੀ, ਜਦੋਂ ਕਾਂਗਰਸ ਨੇ ਸਰਕਾਰ ਬਣਾਉਣ ਲਈ ਜੇਡੀਐਸ ਦੇ ਨਾਲ ਮੌਕਾਪ੍ਰਸਤ ਗਠਜੋੜ ਕਰ ਲਿਆ ਸੀ।

ਇਹ ਸਭ ਕਰਨਾਟਕ ਦੀ ਭਲਾਈ ਲਈ ਨਹੀਂ ਬਲਕਿ ਸਿਆਸੀ ਫ਼ਾਇਦੇ ਲਈ ਹੋਇਆ ਜੋ ਸ਼ਰਮਨਾਕ ਹੈ। ਚੋਣਾਂ ਵਿਚ 104 ਸੀਟਾਂ ਦੇ ਨਾਲ ਭਾਜਪਾ ਨੂੰ ਬਹੁਮਤ ਮਿਲਿਆ ਹੈ। ਕਾਂਗਰਸ ਪਿਛਲੀ ਵਾਰ ਦੀਆਂ 122 ਸੀਟਾਂ ਤੋਂ ਡਿਗ ਕੇ 78 'ਤੇ ਸਿਮਟ ਗਈ। ਜੇਡੀਐਸ ਨੇਤਾ ਕੁਮਾਰ ਸਵਾਮੀ ਨੇ ਕਿਹਾ ਕਿ ਮੋਦੀ ਸਰਕਾਰ ਕੇਂਦਰ ਦੀਆਂ ਸ਼ਕਤੀਆਂ ਦਾ ਗ਼ਲਤ ਇਸਤੇਮਾਲ ਕਰ ਰਹੀ ਹੈ। ਕਾਂਗਰਸ ਵਿਧਾਇਕ ਆਨੰਦ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਸ਼ਿਕੰਜਾ ਕਸਣ ਲਈ ਉਹ ਈਡੀ ਦੀ ਵਰਤੋਂ ਕਰਨਗੇ।