ਸ੍ਰੀਗੰਗਾਨਗਰ 'ਚ ਬੱਸ ਤੇ ਟੈਂਪੂ ਦੀ ਭਿਆਨਕ ਟੱਕਰ, 3 ਦੀ ਮੌਤ, 12 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਪਦਮਪੁਰਾ ਦੇ ਕੋਲ ਇੱਕ ਬੱਸ ਅਤੇ ਟੈਂਪੂ ਦੇ ਆਪਸ ਵਿਚ ਟਕਰਾ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ

Terrible collision of Bus and Auto in Sri Ganganagar

ਸ੍ਰੀਗੰਗਾਨਗਰ (ਰਾਜਸਥਾਨ) : ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਪਦਮਪੁਰਾ ਦੇ ਕੋਲ ਇੱਕ ਬੱਸ ਅਤੇ ਟੈਂਪੂ ਦੇ ਆਪਸ ਵਿਚ ਟਕਰਾ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਦਸ ਦਈਏ ਕਿ ਇਹ ਹਾਦਸਾ ਇੱਕ ਮੋਟਰਸਾਈਕਲ ਚਾਲਕ ਨੂੰ ਬਚਾਉਂਦੇ ਸਮੇਂ ਵਾਪਰਿਆ। ਹਾਦਸਾ ਐਨਾ ਭਿਆਨਕ ਸੀ ਕਿ ਟੈਂਪੂ ਦੇ ਪਰਖੱਚੇ ਉੱਡ ਗਏ। ਟੈਂਪੂ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਇੱਕ ਦਰਖ਼ਤ ਨਾਲ ਜਾ ਟਾਕਰੇ। 

ਦਸ ਦਈਏ ਕਿ ਰਾਜਸਥਾਨ ਰੋਡਵੇਜ ਦੀ ਇਹ ਬੱਸ ਪਦਮਪੁਰ ਤੋਂ ਚੂਨਾਗੜ ਵਲ ਜਾ ਰਹੀ ਸੀ। ਬੱਸ ਵਿਚ ਕਰੀਬ 50 ਯਾਤਰੀ ਸਵਾਰ ਸਨ। ਸ਼ਰੀਗੰਗਾਨਗਰ-ਪਦਮਪੁਰ ਰਸਤੇ ਉੱਤੇ ਸਥਿਤ ਚਕ 5 ਜੀ ਸਹਾਰਣਾਂਵਾਲੀ ਦੇ ਕੋਲੋਂ ਇੱਕ ਮੋਟਰਸਾਇਕਲ ਸਵਾਰ ਅਚਾਨਕ ਸੜਕ ਉੱਤੇ ਚੜ੍ਹਿਆ। ਮੋਟਰਸਾਇਕਲ ਸਵਾਰ ਦੇ ਅਚਾਨਕ ਸਾਹਮਣੇ ਆ ਜਾਣ ਨਾਲ ਬੱਸ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਅਤੇ ਬਾਈਕ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਬੱਸ ਸਾਹਮਣੇ ਤੋਂ ਆ ਰਹੇ ਇੱਕ ਟੈਂਪੂ ਨਾਲ ਟਕਰਾ ਗਈ। ਟੱਕਰ ਇੰਨੀ ਜ਼ਿਆਦਾ ਖ਼ਤਰਨਾਕ ਸੀ ਕਿ ਟੈਂਪੂ ਬੁਰੀ ਤਰ੍ਹਾਂ ਤਬਾਹ ਹੋ ਗਿਆ। 

ਟੈਂਪੂ ਨਾਲ ਟਕਰਾਉਣ ਤੋਂ ਬਾਅਦ ਬੱਸ ਤੇਜ਼ ਗਤੀ ਨਾਲ ਇੱਕ ਦਰਖ਼ਤ ਨਾਲ ਜਾ ਵੱਜੀ ਜਿਸ ਨਾਲ ਬੱਸ ਦਾ ਅਗਲਾ ਹਿੱਸਾ ਬਹੁਤ ਨੁਕਸਾਨਿਆ ਗਿਆ। ਹਾਦਸਾ ਵਾਪਰਨ ਦੇ ਨਾਲ ਹੀ ਲੋਕਾਂ ਵਿਚ ਹਫੜਾ-ਤਫੜੀ ਮਚ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕਿ ਜਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ 2 ਵਿਅਕਤੀਆਂ ਨੂੰ ਮਰਿਆ ਘੋਸ਼ਿਤ ਕਰ ਦਿੱਤਾ ਗਿਆ ਜਿਨ੍ਹਾਂ ਵਿਚੋਂ 1 ਨੇ ਹਸਪਤਾਲ ਵਿਚ ਪਹੁੰਚ ਕਿ ਦਮ ਤੋੜ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਚੂਨਾਗੜ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਭਿਆਨਕ ਹਾਦਸੇ ਵਿਚ 12 ਲੋਕ ਜਖ਼ਮੀ ਹੋ ਗਏ ਜਿਨ੍ਹਾਂ ਵਿਚ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।