ਸੀ.ਬੀ.ਐਸ.ਈ ਦੀ 10ਵੀਂ-12ਵੀਂ ਪ੍ਰੀਖਿਆ ਡੇਟ ਸ਼ੀਟ ਫਿਰ ਰੱਦ, ਮੰਤਰੀ ਨੇ ਟਵੀਟ ਕਰ ਕੇ ਦਿਤੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀ. ਬੀ. ਐਸ. ਈ. 10ਵੀਂ ਅਤੇ 12ਵੀਂ ਜਮਾਤਾਂ ਦੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਅੱਜ ਭਾਵ 16 ਮਈ ਨੂੰ ਕੀਤਾ ਜਾਣਾ ਸੀ ਪਰ ਮਨੁੱਖੀ

File Photo

ਨਵੀਂ ਦਿੱਲੀ, 16 ਮਈ : ਸੀ. ਬੀ. ਐਸ. ਈ. 10ਵੀਂ ਅਤੇ 12ਵੀਂ ਜਮਾਤਾਂ ਦੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਅੱਜ ਭਾਵ 16 ਮਈ ਨੂੰ ਕੀਤਾ ਜਾਣਾ ਸੀ ਪਰ ਮਨੁੱਖੀ ਵਸੀਲੇ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਫਿਰ ਇਕ ਟਵੀਟ ਕੀਤਾ ਹੈ। ਅਪਣੇ ਟਵੀਟ ’ਚ ਉਨ੍ਹਾਂ ਲਿਖਿਆ ਹੈ ਕਿ ਸੀ. ਬੀ. ਐਸ. ਈ. ਬੋਰਡ ਪ੍ਰੀਖਿਆ ਦੀ ਡੇਟ ਸ਼ੀਟ ਨੂੰ ਆਖ਼ਰੀ ਰੂਪ ਦੇਣ ਤੋਂ ਪਹਿਲਾਂ ਕੱੁਝ ਹੋਰ ਤਕਨੀਕੀ ਪਹਿਲੂਆਂ ਨੂੰ ਧਿਆਨ ਵਿਚ ਰੱਖ ਰਿਹਾ ਹੈ। ਇਸ ਵਜ੍ਹਾ ਤੋਂ ਅੱਜ ਸ਼ਾਮ 5 ਵਜੇ ਹੋਣ ਵਾਲੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਹੁਣ ਸੋਮਵਾਰ (18-5-2020) ਨੂੰ ਹੋਵੇਗਾ।

ਜ਼ਿਕਰਯੋਗ ਹੈ ਕਿ ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਤਾਲਾਬੰਦੀ ਲਾਗੂ ਹੈ। ਅਜਿਹੇ ਵਿਚ ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰ ਦਿਤਾ ਗਿਆ ਹੈ ਅਤੇ ਮਾਰਚ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿਤੀਆਂ ਗਈਆਂ ਸਨ। ਕੱੁਝ ਦਿਨ ਪਹਿਲਾਂ ਬੋਰਡ ਨੇ ਐਲਾਨ ਕੀਤਾ ਸੀ ਕਿ 1 ਜੁਲਾਈ ਤੋਂ 15 ਜੁਲਾਈ ਦਰਮਿਆਨ 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ। 10ਵੀਂ ਦੀ ਪ੍ਰੀਖਿਆ ਨਾਰਥ-ਈਸਟ ਦਿੱਲੀ ਦੇ ਵਿਦਿਆਰਥੀਆਂ ਅਤੇ 12ਵੀਂ ਦੀ ਪ੍ਰੀਖਿਆ ਸਾਰੇ ਸੂਬਿਆਂ ਲਈ ਇਹ ਤਰੀਕ ਐਲਾਨ ਕੀਤੀ ਸੀ। ਤਾਲਾਬੰਦੀ ਕਾਰਨ ਸਮੇਂ ਦੀ ਕਮੀ ਦੀ ਭਰਪਾਈ ਕਰਨ ਲਈ ਬੋਰਡ ਨੇ ਸਿਰਫ਼ ਪ੍ਰਮੁੱਖ 29 ਵਿਸ਼ਿਆਂ ਦੀ ਪ੍ਰੀਖਿਆ ਕਰਾਉਣ ਦਾ ਫ਼ੈਸਲਾ ਕੀਤਾ ਸੀ ਪਰ ਮੰਤਰੀ ਨੇ ਪਹਿਲੀ ਡੇਟਸੀਟ ਨੂੰ ਫਿਰ ਰੱਦ ਕਰ ਦਿਤਾ ਹੈ। (ਏਜੰਸੀ)