ਸੈਕਸ ਵਰਕਰਾਂ ਨੂੰ ਨਾ ਮਿਲੇ ਤਾਲਾਬੰਦੀ ਤੋਂ ਛੋਟ ਤਾਂ 72 ਫ਼ੀ ਸਦੀ ਘੱਟ ਰਹਿਣਗੇ ਕੋਰੋਨਾ ਕੇਸ: ਵਿਗਿਆਨੀ
ਕੋਰੋਨਾ ਵਾਇਰਸ ਦੇ ਕੇਸਾਂ ਨੂੰ ਕੰਟੋਰਲ ਰੱਖਣ ਲਈ ਕੁਝ ਵਿਗਿਆਨੀਆਂ ਨੇ ਭਾਰਤ ਸਰਕਾਰ ਨੂੰ ਰੈੱਡ ਲਾਈਟ ਵਾਲੇ ਇਲਾਕਿਆਂ ਨੂੰ ਬੰਦ ਰੱਖਣ ਦੀ ਸਲਾਹ ਦਿਤੀ ਹੈ।
ਨਵੀਂ ਦਿੱਲੀ, 16 ਮਈ: ਕੋਰੋਨਾ ਵਾਇਰਸ ਦੇ ਕੇਸਾਂ ਨੂੰ ਕੰਟੋਰਲ ਰੱਖਣ ਲਈ ਕੁਝ ਵਿਗਿਆਨੀਆਂ ਨੇ ਭਾਰਤ ਸਰਕਾਰ ਨੂੰ ਰੈੱਡ ਲਾਈਟ ਵਾਲੇ ਇਲਾਕਿਆਂ ਨੂੰ ਬੰਦ ਰੱਖਣ ਦੀ ਸਲਾਹ ਦਿਤੀ ਹੈ। ਇਕ ਤਾਜ਼ਾ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜੇ ਭਾਰਤ ਇਨਾਂ ਇਲਾਕਿਆਂ ਵਿਚ ਟੀਕੇ ਬਣਨ ਤਕ ਪਾਬੰਦੀ ਨੂੰ ਬਰਕਰਾਰ ਰੱਖਦਾ ਹੈ, ਤਾਂ ਕੋਰੋਨਾ ਕੇਸਾਂ ਨੂੰ ਸਿਖਰ ਤਕ ਪਹੁੰਚਣ ਤੋਂ 17 ਦਿਨਾਂ ਲਈ ਟਾਲ ਸਕਦਾ ਹੈ ਅਤੇ ਸੰਭਾਵਤ ਤੌਰ ਉਤੇ ਨਵੇਂ 72 ਫ਼ੀ ਸਦੀ ਮਾਮਲਿਆਂ ਨੂੰ ਰੋਕ ਸਕਦਾ ਹੈ।
ਅਮਰੀਕਾ ਵਿਚ ਮਾਹਰਾਂ ਇਕ ਟੀਮ ਨੇ ਜਿਸ ਵਿਚ ਯੇਲ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾਵਾਂ ਵੀ ਸ਼ਾਮਲ ਹੈ, ਨੇ ਮਾਡਲਿੰਗ ਅਧਿਐਨਾਂ ਦੇ ਆਧਾਰ ਉੱਤੇ ਕਿਹਾ ਹੈ ਕਿ ਤਾਲਾਬੰਦੀ ਵਿਚ ਛੋਟ ਤੋਂ ਬਾਅਦ ਭਾਰਤ ਸੈਕਸ ਵਰਕਰਾਂ ਦੇ ਇਨ੍ਹਾਂ ਅੱਡਿਆਂ ਨੂੰ ਬੰਦ ਕਰ ਕੇ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਸੰਭਾਵਿਤ ਮੌਤਾਂ ਨੂੰ 63 ਫ਼ੀ ਸਦੀ ਤਕ ਘਟਾ ਸਕਦਾ ਹੈ।
ਟੀਮ ਨੇ ਇਕ ਰੀਪੋਰਟ ਵਿਚ ਕਿਹਾ ਹੈ ਕਿ ਜੇ ਤਾਲਾਬੰਦੀ ਤੋਂ ਬਾਅਦ ਕੋਰੋਨਾ ਟੀਕੇ ਦੇ ਬਣਨ ਤਕ ਭਾਰਤ ਜੇਕਰ ਰੈੱਡ ਲਾਇਟ ਇਲਾਕੇ ਨੂੰ ਬੰਦ ਰੱਖਦਾ ਹੈ, ਤਾਂ ਭਾਰਤੀਆਂ ਵਿਚ ਵਾਇਰਸ ਦਾ ਖ਼ਤਰਾ ਕਾਫ਼ੀ ਘੱਟ ਹੋਵੇਗਾ। ਵਿਗਿਆਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਰੀਪੋਰਟ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਸੌਂਪੀ ਹੈ। ਉਹ ਤਾਲਾਬੰਦੀ ਵਿਚ ਢਿੱਲ ਤੋਂ ਬਾਅਦ ਵੀ ਰੈੱਡ ਲਾਈਟ ਏਰੀਆ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੀ ਸਿਫ਼ਾਰਸ਼ ਕਰਦਾ ਹੈ।
ਵਿਗਿਆਨੀ ਮੰਨਦੇ ਹਨ ਕਿ 72 ਫ਼ੀ ਸਦੀ ਕੇਸਾਂ ਨੂੰ 45 ਦਿਨਾਂ ਵਿਚ ਘਟਾਇਆ ਜਾ ਸਕਦਾ ਹੈ ਅਤੇ ਕੋਰੋਨਾ ਦੀ ਪੀਕ 17 ਦਿਨ ਦੇਰੀ ਨਾਲ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇਰੀ ਨਾਲ ਭਾਰਤ ਸਰਕਾਰ ਨੂੰ ਹੋਰ ਤਿਆਰੀ ਦਾ ਮੌਕਾ ਮਿਲੇਗਾ ਅਤੇ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ। ਜੇ ਤਾਲਾਬੰਦੀ ਤੋਂ ਬਾਅਦ ਰੈੱਡ ਲਾਈਟ ਵਾਲੇ ਇਲਾਕਿਆਂ ਨੂੰ ਬੰਦ ਰੱਖਿਆ ਗਿਆ, ਤਾਂ ਪਹਿਲੇ 60 ਦਿਨਾਂ ਵਿਚ ਮੌਤਾਂ ਵਿਚ 60 ਫ਼ੀ ਸਦੀ ਦੀ ਕਮੀ ਆਵੇਗੀ। (ਏਜੰਸੀ)