ਮੱਧ ਪ੍ਰਦੇਸ਼ ’ਚ 60 ਤੋਂ ਵੱਧ ਵਿਦੇਸ਼ੀ ਤਬਲੀਗੀ ਗਿ੍ਰਫ਼ਤਾਰ
ਮੱਧ ਪ੍ਰਦੇਸ਼ ਪੁਲਿਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਭਾਰਤ ’ਚ ਤਬਲੀਗੀ ਜਮਾਤ ਦੀਆਂ ਧਾਰਮਕ ਗਤੀਵਿਧੀਆਂ ’ਚ ਹਿੱਸਾ ਲੈਣ
ਭੋਪਾਲ, 16 ਮਈ: ਮੱਧ ਪ੍ਰਦੇਸ਼ ਪੁਲਿਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਭਾਰਤ ’ਚ ਤਬਲੀਗੀ ਜਮਾਤ ਦੀਆਂ ਧਾਰਮਕ ਗਤੀਵਿਧੀਆਂ ’ਚ ਹਿੱਸਾ ਲੈਣ ਲਈ 60 ਤੋਂ ਜ਼ਿਆਦਾ ਵਿਦੇਸ਼ੀ ਨਾਗਰਿਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸੂਬੇ ਦੀ ਰਾਜਧਾਨੀ ਭੋਪਾਲ ਦੇ ਵੱਖੋ-ਵੱਖ ਪੁਲਿਸ ਥਾਣਿਆਂ ’ਚ ਇਨ੍ਹਾਂ ਲੋਕਾਂ ਵਿਰੁਧ ਸੱਤ ਮਾਮਲੇ ਦਰਜ ਕੀਤੇ ਸਨ। ਭੋਪਾਲ ਰੇਂਜ ਦੇ ਆਈ.ਜੀ. ਉਪਿੰਦਰ ਜੇਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ ਵਿਦੇਸ਼ੀ ਮੈਂਬਰਾਂ ਵਿਰੁਧ ਵੀਜ਼ਾ ਸ਼ਰਤਾਂ ਦੀ ਉਲੰਘਣਾ ਦੇ ਮਾਮਲੇ ਦਰਜ ਕੀਤੇ ਗਏ ਸਨ। ਉਹ ਦੇਸ਼ ’ਚ ਸੈਲਾਨੀ ਵੀਜ਼ਾ ’ਤੇ ਆਏ ਹਨ ਜਿਸ ਤਹਿਤ ਉਹ ਧਾਰਮਕ ਗਤੀਵਿਧੀਆਂ ’ਚ ਸ਼ਾਮਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਇਹ ਵੀਜ਼ਾ ਸ਼ਰਤਾਂ ਦੀ ਉਲੰਘਣਾ ਹੈ ਜੋ ਕਿ ਵਿਦੇਸ਼ੀ ਐਕਟ ਤਹਿਤ ਅਪਰਾਧ ਹੈ। ਇਸ ਲਈ ਇਨ੍ਹਾਂ ਵਿਰੁਧ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। (ਪੀਟੀਆਈ)