ਦੇਸ਼ ’ਚ ਕੋਰੋਨਾ ਵਾਇਰਸ ਨਾਲ 2752 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ’ਚ ਕੋਰੋਨਾ ਵਾਇਰਸ ਕਰ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸਨਿਚਰਵਾਰ ਨੂੰ 2752 ਹੋ ਗਈ ਅਤੇ ਪੀੜਤਾਂ ਦੀ ਗਿਣਤੀ

File Photo

ਨਵੀਂ ਦਿੱਲੀ, 16 ਮਈ: ਦੇਸ਼ ’ਚ ਕੋਰੋਨਾ ਵਾਇਰਸ ਕਰ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸਨਿਚਰਵਾਰ ਨੂੰ 2752 ਹੋ ਗਈ ਅਤੇ ਪੀੜਤਾਂ ਦੀ ਗਿਣਤੀ 85940 ’ਤੇ ਪੁੱਜ ਗਈ। ਪਿਛਲੇ 24 ਘੰਟਿਆਂ ’ਚ 103 ਲੋਕਾਂ ਨੇ ਇਸ ਬਿਮਾਰੀ ਤੋਂ ਜਾਨ ਗਵਾਈ ਅਤੇ ਲਾਗ ਦੇ 3970 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰਾਲਾ ਅਨੁਸਾਰ 53,035 ਪੀੜਤ ਲੋਕਾਂ ਦਾ ਇਲਾਜ ਚਲ ਰਿਹਾ ਹੈ ਜਕਿ 30,152 ਲੋਕ ਸਿਹਤਮੰਦ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਚਲਾ ਗਿਆ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੇ ਤਕ ਲਗਭਗ 35.08 ਫ਼ੀ ਸਦੀ ਮਰੀਜ਼ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਕੁਲ ਪੀੜਤ ਲੋਕਾਂ ’ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। 

ਸ਼ੁਕਰਵਾਰ ਸਵੇਰ ਤੋਂ ਲੈ ਕੇ ਹੁਣ ਤਕ 103 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ 49, ਲੋਕਾਂ ਦੀ ਮਹਾਰਾਸ਼ਟਰ ’ਚ, 20 ਦੀ ਗੁਜਰਾਤ ’ਚ, 10 ਦੀ ਪਛਮੀ ਬੰਗਾਲ ’ਚ, ਅੱਠ ਦੀ ਦਿੱਲੀ ’ਚ, ਸੱਤ ਦੀ ਉੱਤਰ ਪ੍ਰਦੇਸ਼ ’ਚ, ਪੰਜ ਦੀ ਤਾਮਿਲਨਾਡੂ ’ਚ, ਦੋ ਦੀ ਮੱਧ ਪ੍ਰਦੇਸ਼ ’ਚ ਅਤੇ ਇਕ-ਇਕ ਵਿਅਕਤੀ ਦੀ ਮੌਤ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ’ਚ ਹੋਈ ਹੈ।

ਦੇਸ਼ ਅੰਦਰ ਹੁਣ ਤਕ ਸੱਭ ਤੋਂਂ ਜ਼ਿਆਦਾ ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ ਜਿੱਥੇ 1068 ਵਿਅਕਤੀਆਂ ਦੀ ਇਸ ਬਿਮਾਰੀ ਨਾਲ ਮੌਤ ਹੋਈ ਹੈ। ਇਸ ਤੋਂ ਬਾਅਦ ਗੁਜਰਾਤ ’ਚ 606, ਮੱਧ ਪ੍ਰਦੇਸ਼ ’ਚ 239, ਪਛਮੀ ਬੰਗਾਲ ’ਚ 225, ਰਾਜਸਥਾਨ ’ਚ 125, ਦਿੱਲੀ ’ਚ 123, ਉੱਤਰ ਪ੍ਰਦੇਸ਼ ’ਚ 95, ਤਾਮਿਲਨਾਡੂ ’ਚ 71 ਅਤੇ ਆਂਧਰ ਪ੍ਰਦੇਸ਼ ’ਚ 48 ਵਿਅਕਤੀਆਂ ਦੀ ਮੌਤ ਹੋਈ। ਮੰਤਰਾਲੇ ਅਨੁਸਾਰ ਕਰਨਾਟਕ ’ਚ 36 ਵਿਅਕਤੀ ਇਸ ਬਿਮਾਰੀ ਨਾਲ ਅਪਣੀ ਜਾਨ ਗੁਆ ਚੁੱਕੇ ਹਨ ਜਦਕਿ ਤੇਲੰਗਾਨਾ ’ਚ 34 ਅਤੇ ਪੰਜਾਬ ’ਚ 32 ਲੋਕ ਅਪਣੀ ਜਾਨ ਗੁਆ ਚੁੱਕੇ ਹਨ।

ਹਰਿਆਣਾ ਅਤੇ ਜੰਮੂ-ਕਸ਼ਮੀਰ ’ਚ ਬਿਮਾਰੀ ਕਰ ਕੇ 11-11 ਵਿਅਕਤੀਆਂ ਦੀ ਮੌਤ ਹੋਈ ਹੈ ਜਕਿ ਬਿਹਾਰ ’ਚ ਸੱਤ ਅਤੇ ਕੇਰਲ ’ਚ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ। ਝਾਰਖੰਡ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ’ਚ ਕੋਰੋਨਾ ਵਾਇਰਸ ਕਰ ਕੇ ਤਿੰਨ-ਤਿੰਨ ਵਿਅਕਤੀਆਂ ਦੀ ਮੌਤ ਹੋਈ ਜਦਕਿ ਆਸਾਨ ’ਚ ਦੋ ਵਿਅਕਤੀਆਂ ਨੇ ਜਾਨ ਗੁਆਈ। ਮੰਤਰਾਲੇ ਨੇ ਦਸਿਆ ਕਿ ਮਰਨ ਵਾਲੇ ਲੋਕਾਂ ’ਚ 70 ਫ਼ੀ ਸਦੀ ਅਜਿਹੇ ਮਰੀਜ਼ ਸਨ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਇਲਾਵਾ ਹੋਰ ਬਿਮਾਰੀ ਵੀ ਸਨ।     (ਪੀਟੀਆਈ)