ਕੋਰੋਨਾ: ਅੱਜ ਆਵੇਗੀ 2- ਡੀ.ਜੀ. ਦਵਾਈ ਦੀ ਪਹਿਲੀ ਖੇਪ, ਰੱਖਿਆ ਮੰਤਰੀ ਕਰਨਗੇ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਤ ਕੋਵਿਡ -19 ਐਂਟੀ-ਡਰੱਗ 2-ਡੀ.ਜੀ. ਦੀ ਪਹਿਲੀ ਖੇਪ ਅੱਜ  ਲਾਂਚ ਕੀਤੀ ਜਾਵੇਗੀ।

First batch of DRDO's anti-Covid drug 2-DG to be released today

ਨਵੀਂ ਦਿੱਲੀ: ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਤ ਕੋਵਿਡ -19 ਐਂਟੀ-ਡਰੱਗ 2-ਡੀ.ਜੀ. ਦੀ ਪਹਿਲੀ ਖੇਪ ਅੱਜ ਲਾਂਚ ਕੀਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਇਸ ਦਵਾਈ ਨੂੰ ਲਾਂਚ ਕਰਨਗੇ। ਇਸ ਦੌਰਾਨ ਐਂਟੀ-ਡਰੱਗ 2-ਡੀ.ਜੀ. ਦੇ 10,000 ਪੈਕੇਟ ਐਮਰਜੈਂਸੀ ਵਰਤੋਂ ਲਈ ਜਾਰੀ ਕੀਤੇ ਜਾਣਗੇ। ਇਹਨਾਂ ਨੂੰ ਮਰੀਜ਼ਾਂ ਲਈ ਦਿੱਤਾ ਜਾਵੇਗਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਜ਼ਰੀਏ ਦੱਸਿਆ ਕਿ ਸਵੇਰੇ 10,30 ਵਜੇ ਉਹ ਵੀਡੀਓ ਕਾਨਫਰੰਸ ਜ਼ਰੀਏ ਦਵਾਈ ਦਾ ਪਹਿਲਾ ਬੈਚ ਰਿਲੀਜ਼ ਕਰਨਗੇ। ਇਹ ਦਵਾਈ ਇਕ ਪਾਊਡਰ ਦੇ ਰੂਪ ਵਿਚ ਹੈ, ਇਹ ਸਭ ਤੋਂ ਪਹਿਲਾਂ ਦਿੱਲੀ ਦੇ ਡੀਆਰਡੀਓ ਕੋਵਿਡ ਹਸਪਤਾਲ ਵਿਚ ਭਰਤੀ ਮਰੀਜ਼ਾਂ ਨੂੰ ਦਿੱਤੀ ਜਾਵੇਗੀ।

ਦੱਸ ਦਈਏ ਕਿ ਇਸ ਦਵਾਈ ਨੂੰ ਡੀਆਰਡੀਓ ਦੇ ਇੰਸਚੀਟਿਊਟ ਆਫ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸੇਸ (INMAS) ਨੇ ਡਾ. ਰੇਡੀਜ਼ ਲੈਬੋਰੇਟਰੀਜ਼ ਦੇ ਨਾਲ ਮਿਲ ਕੇ ਬਣਾਇਆ ਹੈ। ਕਲੀਨੀਕਲ ਰਿਸਰਚ ਦੌਰਾਨ 2-ਡੀਜੀ ਦਵਾਈ ਦੇ 5.85 ਗ੍ਰਾਮ ਦੇ ਪੈਕੇਟ ਤਿਆਰ ਕੀਤੇ ਗਏ। ਇਹਨਾਂ ਨੂੰ ਸਵੇਰੇ ਸ਼ਾਮ ਪਾਣੀ ਵਿਚ ਘੋਲ ਕੇ ਮਰੀਜ਼ਾਂ ਨੂੰ ਦਿੱਤਾ ਗਿਆ ਤੇ ਨਤੀਜੇ ਸਹੀ ਰਹੇ।

ਮਰੀਜ਼ਾਂ ਦੀ ਰਿਕਵਰੀ ਵਿਚ ਤੇਜ਼ੀ ਦੇਖੀ ਗਈ। ਇਸ ਅਧਾਰ ’ਤੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਇਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ। ਡੀਆਰਡੀਓ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ 27 ਹਸਪਤਾਲਾਂ ਵਿਚ ਇਸ ਦਾ ਪਰੀਖਣ ਕੀਤਾ ਗਿਆ ਹੈ। ਫਿਲਹਾਲ ਇਹ ਦਵਾਈ ਡਾਕਟਰ ਦੀ ਸਲਾਹ ’ਤੇ ਹੀ ਦਿੱਤੀ ਜਾਵੇਗੀ।