ਇਨਸਾਨੀਅਤ ਸ਼ਰਮਸਾਰ: ਨੌ ਘੰਟੇ ਮਾਂ ਸਾਹਮਣੇ ਪਈ ਰਹੀ ਪੁੱਤ ਦੀ ਲਾਸ਼, ਮੋਢਾ ਦੇਣ ਨਹੀਂ ਆਇਆ ਕੋਈ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੋਟੇ ਭਰਾ ਦੇ ਆਉਣ ਤੋਣ ਬਾਅਦ ਕੀਤਾ ਗਿਆ ਸਸਕਾਰ

Corona Death

ਵਾਰਾਨਸੀ:  ਉਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਜਿਥੇ ਐਤਵਾਰ ਨੂੰ ਪੁੱਤ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਕਈ ਘੰਟਿਆਂ ਤੱਕ ਉਸਦੀ ਮਾਂ ਦੇ ਸਾਹਮਣੇ ਪਈ ਰਹੀ। ਮ੍ਰਿਤਕ ਦੀ ਲਾਸ਼ ਦੇ ਅੰਤਮ ਸਸਕਾਰ ਲਈ ਕੋਈ ਅੱਗੇ ਨਹੀਂ ਆਇਆ।

ਮ੍ਰਿਤਕ ਦੇ ਛੋਟੇ ਭਰਾ ਦੇ ਕਾਨਪੁਰ ਤੋਂ ਬਨਾਰਸ ਪਹੁੰਚਣ ਤੇ ਅੰਤਿਮ ਸਸਕਾਰ ਕੀਤਾ ਗਿਆ।ਜਦੋਂ ਇਸ ਘਟਨਾ ਦਾ ਵੀਡੀਓ ਵਾਇਰਲ ਹੋਇਆ ਤਾਂ ਸਥਾਨਕ ਲੋਕ ਵੀ ਜਾਗ ਗਏ ਅਤੇ ਲ਼ਾਸ਼ ਨੂੰ ਸ਼ਮਸ਼ਾਨਘਾਟ ਤੱਕ ਪਹੁੰਚਣ ਵਿਚ ਸਹਾਇਤਾ ਕੀਤੀ।

ਇਹ ਮਾਮਲਾ ਵਾਰਾਣਸੀ ਦੇ ਰਾਮਨਗਰ ਖੇਤਰ ਨਾਲ ਸਬੰਧਤ ਹੈ, ਜਿਥੇ ਐਤਵਾਰ ਸਵੇਰੇ 44 ਸਾਲਾ ਪ੍ਰਸ਼ਾਂਤ ਦੀ ਮੌਤ ਹੋ ਗਈ। ਪਰ ਕੋਰੋਨਾ ਦੇ ਡਰ ਕਾਰਨ ਲੋਕ  ਮੋਢਾ ਦੇਣ ਲਈ ਅੱਗੇ ਨਹੀਂ ਆਏ। ਪ੍ਰਸ਼ਾਂਤ ਦੀ ਮਾਂ ਘਰ ਵਿਚ ਇਕੱਲੀ ਸੀ ਜਿਸਦਾ ਰੋ ਰੋ ਬੁਰਾ ਹਾਲ ਸੀ। ਪੁੱਤ ਦੀ ਲਾਸ਼ ਕਈ ਘੰਟਿਆਂ ਤੱਕ ਮਾਂ ਦੇ ਸਾਹਮਣੇ ਪਈ ਰਹੀ, ਪਰ ਕੋਈ ਅੱਗੇ ਨਹੀਂ ਆਇਆ। 

ਬਾਅਦ ਵਿਚ ਜਦੋਂ ਛੋਟਾ ਭਰਾ ਕਾਨਪੁਰ ਤੋਂ ਵਾਪਸ ਆਇਆ ਤਾਂ ਸਸਕਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ।  ਲੋਕ ਮ੍ਰਿਤਕ ਦੇ ਭਰਾ ਨੂੰ ਇਕੱਲੇ ਵੇਖ ਕੇ ਅੱਗੇ ਆਏ ਤੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਣ ਦਾ ਫੈਸਲਾ ਕੀਤਾ। 

ਲੋਕ ਮ੍ਰਿਤਕ ਦੇਹ ਨੂੰ  ਲੈ ਕੇ  ਅੱਗੇ ਵਧੇ ਤਾਂ ਕਿ ਨਗਰ ਪਾਲਿਕਾ ਦਾ ਸਟਾਫ ਵੀ ਉਥੇ ਪਹੁੰਚ ਗਿਆ। ਉਹਨਾਂ ਨੇ ਮ੍ਰਿਤਕ ਦੇਹ ਨੂੰ ਮੋਢਿਆਂ ਤੋਂ ਉਤਾਰ ਕੇ ਉਸਨੂੰ ਠੇਲੇ  ਤੇ ਰੱਖ ਦਿੱਤਾ। ਮ੍ਰਿਤਕ ਦੇ ਛੋਟੇ ਭਰਾ ਅਤੇ ਲੋਕਾਂ ਨੇ ਇਸਦਾ ਵਿਰੋਧ ਕੀਤਾ ਪਰ ਕਰਮਚਾਰੀਆਂ ਨੇ ਇਕ ਨਾ ਸੁਣੀ ਅਤੇ ਲਾਸ਼ ਨੂੰ   ਸ਼ਮਸ਼ਾਨਘਾਟ ਲੈ ਗਏ। ਰਾਮਨਗਰ ਨਗਰ ਪਾਲਿਕਾ ਪ੍ਰਸ਼ਾਸਨ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੇ ਇਸ ਕੀਤੇ ਕੰਮ ਕਾਰਨ ਖੇਤਰ ਦੇ ਲੋਕਾਂ ਵਿੱਚ ਭਾਰੀ ਰੋਸ ਹੈ।