ਜ਼ਿਆਦਾਤਰ ਤਲਾਕ ਪ੍ਰੇਮ ਵਿਆਹਾਂ ਤੋਂ ਹੀ ਪੈਦਾ ਹੁੰਦੇ ਹਨ : ਸੁਪਰੀਮ ਕੋਰਟ
ਤਲਾਕ ਮਾਮਲੇ 'ਤੇ ਬਹਿਸ ਦੌਰਾਨ ਕੀਤੀ ਗਈ ਟਿਪਣੀ
Most divorces arise from love marriages: Supreme Court
 		 		ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਟਿਪਣੀ ਕੀਤੀ ਕਿ ਜ਼ਿਆਦਾਤਰ ਤਲਾਕ ਪ੍ਰੇਮ ਵਿਆਹਾਂ ਤੋਂ ਪੈਦਾ ਹੁੰਦੇ ਜਾਪਦੇ ਹਨ। ਜਸਟਿਸ ਬੀ.ਆਰ. ਗਵਈ ਅਤੇ ਸੰਜੇ ਕਰੋਲ ਦੀ ਬੈਂਚ ਵਿਆਹ ਦੇ ਵਿਵਾਦ ਤੋਂ ਪੈਦਾ ਹੋਈ ਤਬਾਦਲਾ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ ।
ਇਸ ਦੇ ਮੱਦੇਨਜ਼ਰ ਕੇਸ 'ਤੇ ਬਹਿਸ ਦੌਰਾਨ ਇਕ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਕਿ ਇਹ ਇਕ ਪ੍ਰੇਮ ਵਿਆਹ ਸੀ। ਜਸਟਿਸ ਗਵਈ ਨੇ ਜਵਾਬ ਦਿੰਦੇ ਹੋਏ ਕਿਹਾ,"ਜ਼ਿਆਦਾਤਰ ਤਲਾਕ ਪ੍ਰੇਮ ਵਿਆਹਾਂ ਤੋਂ ਹੀ ਪੈਦਾ ਹੁੰਦੇ ਹਨ।"
ਇਹ ਵੀ ਪੜ੍ਹੋ: ਅਮਰੀਕਾ : ਓਕਲਾਹੋਮਾ ਸੂਬੇ 'ਚੋਂ ਮਿਲੀ ਭਾਰਤੀ ਮੂਲ ਦੀ ਲੜਕੀ ਦੀ ਲਾਸ਼
ਅਦਾਲਤ ਨੇ ਵਿਚੋਲਗੀ ਦਾ ਪ੍ਰਸਤਾਵ ਦਿਤਾ, ਜਿਸ ਦਾ ਪਤੀ ਨੇ ਵਿਰੋਧ ਕੀਤਾ। ਹਾਲਾਂਕਿ, ਕੋਰਟ ਨੇ ਕਿਹਾ ਹੈ ਕਿ ਹਾਲ ਹੀ ਦੇ ਇਕ ਫ਼ੈਸਲੇ ਦੇ ਮੱਦੇਨਜ਼ਰ, ਉਹ ਉਸ ਦੀ ਸਹਿਮਤੀ ਤੋਂ ਬਗ਼ੈਰ ਤਲਾਕ ਦੇ ਸਕਦੀ ਹੈ। ਇਸ ਤੋਂ ਬਾਅਦ ਬੈਂਚ ਨੇ ਦੋਹਾਂ ਧਿਰਾਂ ਨੂੰ ਵਿਚੋਲਗੀ ਲਈ ਬੁਲਾਇਆ।