ਛੱਤੀਸਗੜ੍ਹ ਦੇ ਇਸ ਪਿੰਡ 'ਚ ਕਿਡਨੀ ਦੀ ਬਿਮਾਰੀ ਨਾਲ ਮਰ ਰਹੇ ਹਨ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਗਰੀਆਬੰਦ ਜ਼ਿਲ੍ਹਾ ਦਾ ਪਿੰਡ ਸੁਪੇਬੇੜਾ ਸਾਫ਼ ਪਾਣੀ ਦੀ ਘਾਟ ਵਿਚ ਮਰ ਰਿਹਾ ਹੈ।

villagers are facing kidney related problems in chhattisgarh

ਰਾਏਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਗਰੀਆਬੰਦ ਜ਼ਿਲ੍ਹਾ ਦਾ ਪਿੰਡ ਸੁਪੇਬੇੜਾ ਸਾਫ਼ ਪਾਣੀ ਦੀ ਘਾਟ ਵਿਚ ਮਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਸਾਨ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਲਗਭਗ ਡੇਢ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿਚ ਸਾਲ 2009 ਤੋਂ ਹੁਣ ਤਕ ਕਿਡਨੀ ਦੀ ਬਿਮਾਰੀ ਤੋਂ ਪੀੜਤ 64 ਲੋਕਾਂ ਦੀ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਲਗਭਗ ਹਰ ਘਰ ਵਿਚ ਕੋਈ ਨਾ ਕੋਈ ਬਿਮਾਰੀ ਦਾ ਸ਼ਿਕਾਰ ਵਿਅਕਤੀ ਹੈ। 

ਸੁਪੇਬੇੜਾ ਪਿੰਡ ਗਰੀਆਬੰਦ ਜ਼ਿਲ੍ਹੇ ਦੇ ਨਕਲਸ ਪ੍ਰਭਾਵਤ ਇਲਾਕੇ ਦੇਵਭੋਗ ਤੋਂ ਮਹਿਜ਼ 12 ਕਿਲੋਮੀਟਰ ਦੀ ਦੂਰੀ 'ਤੇ ਵਸਿਆ ਹੋਇਆ ਹੈ। ਇੱਥੋਂ ਦੇ ਕਈ ਪਿੰਡ ਵਾਸੀ ਕਿਡਨੀ ਦੀ ਬਿਮਾਰੀ ਤੋਂ ਪੀੜਤ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਲਗਭਗ ਡੇਢ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿਚ ਸਾਲ 2009 ਤੋਂ ਹੁਣ ਤਕ ਜਾਨ ਗਵਾਉਣ ਵਾਲੇ ਲੋਕਾਂ ਵਿਚੋਂ 64 ਲੋਕ ਕਿਡਨੀ ਦੀ ਬਿਮਾਰੀ ਤੋਂ ਪੀੜਤ ਹਨ। 

ਦਸਿਆ ਜਾਂਦਾ ਹੈ ਕਿ ਪਿੰਡ ਵਿਚ ਹੋਰ ਲੋਕ ਵੀ ਬਿਮਾਰ ਹਨ। ਪਿੰਡ ਵਿਚ ਰਹਿ ਰਹੇ 30 ਸਾਲਾਂ ਦੇ ਤਰੁਣ ਕੁਮਾਰ ਸਿਨ੍ਹਾ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਹੋ ਚੁੱਕੀਆਂ ੲਨ। ਦੋ ਬੱਚਿਆਂ ਦੇ ਪਿਤਾ ਤਰੁਣ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਉਹ ਕੋਈ ਕੰਮਕਾਜ ਨਹੀਂ ਕਰ ਪਾ ਰਿਹਾ ਹੈ। ਜ਼ਮੀਨ ਵੇਚ ਕੇ ਇਲਾਜ ਕਰਵਾਇਆ ਜਾ ਰਿਹਾ ਹੈ ਪਰ ਹੁਣ ਉਹ ਪੈਸਾ ਵੀ ਖ਼ਤਮ ਹੋ ਚੁੱਕਿਆ ਹੈ। 

ਤਰੁਣ ਦੀ ਪਤਨੀ ਮਾਲਤੀ ਨੂੰ ਸ਼ਿਕਾਇਤ ਹੈ ਕਿ ਪਿੰਡ ਵਿਚ ਸਾਫ਼ ਸੁਥਰਾ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਹੈ। ਪਿੰਡ ਵਿਚ ਰਹਿਣ ਵਾਲੀ 28 ਸਾਲਾ ਪ੍ਰੇਮ ਸ਼ੀਲਾ ਦੇ ਪਤੀ ਪ੍ਰੀਤਮ ਸਿੰਘ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ। 23 ਮਈ ਨੂੰ ਉਸ ਦੀ ਮੌਤ ਹੋ ਗਈ ਸੀ। ਪ੍ਰੀਤਮ ਸਿੰਘ ਦੇ ਪਿਤਾ ਵੀ ਇਸੇ ਬਿਮਾਰੀ ਤੋਂ ਪੀੜਤ ਸਨ ਅਤੇ ਸਾਲ 2011 ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪ੍ਰੇਮ ਸ਼ੀਲਾ ਦੇ ਤਿੰਨ ਬੱਚੇ ਹਨ ਅਤੇ ਰੋਜ਼ੀ ਰੋਟੀ ਦਾ ਕੋਈ ਜ਼ਰੀਆ ਨਹੀਂ ਹੈ। 

ਪਿੰਡ ਦੀ ਸਰਪੰਚ ਸੁਨੀਤਾ ਨਾਇਕ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਦੇ ਠੀਕ ਨਾ ਹੋਣ ਕਾਰਨ ਲੋਕ ਪਰੇਸ਼ਾਨ ਹਨ। ਪਿੰਡ ਦੇ ਬੋਰਵੈਲ ਨੂੰ ਪਾਣੀ ਵਿਚ ਫਲੋਰਾਈਡ ਅਤੇ ਹੈਵੀ ਮੈਟਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬੰਦ ਕਰ ਦਿਤਾ ਗਿਆ ਹੈ। ਪਿੰਡ ਵਾਸੀਆਂ ਇਸ ਪਾਣੀ ਦੀ ਵਰਤੋਂ ਨਾ ਕਰਨ ਦੀ ਸੂਚਨਾ ਦਿਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਫਿਲਹਾਲ ਨੇੜੇ ਪਿੰਡ ਨਿਸ਼ਠੀਗੁੜਾ ਦੇ ਬੋਰਵੈਲ ਤੋਂ ਪਾਣੀ ਦਿਤਾ ਜਾ ਰਿਹਾ ਹੈ ਪਰ ਇਹ ਸਥਾਈ ਹੱਲ ਨਹੀਂ ਹੈ। 

ਗਰੀਆਬੰਦ ਜ਼ਿਲ੍ਹੇ ਵਿਚ ਮੁੱਖ ਮੈਡੀਕਲ ਅਧਿਕਾਰੀ ਰਹੇ ਅਰੁਣ ਕੁਮਾਰ ਰਾਤਰੇ ਦੱਸਦੇ ਹਨ ਕਿ ਸੁਪੇਬੇੜਾ ਵਿਚ ਪਾਣੀ ਵਿਚ ਫਲੋਰਾਈਡ ਅਤੇ ਆਰਸੇਨਿਕ ਦੀ ਜ਼ਿਆਦਾ ਮਾਤਰਾ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਗੁਆਂਢੀ ਰਾਜ ਉੜੀਸਾ ਤੋਂ ਆਉਣ ਵਾਲੀ ਨਾਜਾਇਜ਼ ਸ਼ਰਾਬ ਪੀਂਦੇ ਹਨ ਅਤੇ ਖੇਤਰ ਵਿਚ ਝੋਲਾ ਛਾਪ ਡਾਕਟਰਾਂ ਦੇ ਗ਼ਲਤ ਇਲਾਜ ਦੀ ਵਜ੍ਹਾ ਨਾਲ ਵੀ ਪਿੰਡ ਵਾਸੀਆਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਮੋਹਨ ਲਾਲ ਆਡਿਲ ਨੇ ਦਸਿਆ ਕਿ ਲਗਭਗ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਅਪਣੇ ਬੇਟੇ ਦੇਵਨਰਾਇਣ ਦਾ ਵਿਸਾਖਾਪਟਨਮ ਦੇ ਹਸਪਤਾਲ ਵਿਚ ਅਪਰੇਸ਼ਨ ਕਰਵਾਇਆ ਹੈ। 

ਬੇਟੀ ਦੀ ਕਿਡਨੀ ਵਿਚ ਪੱਛਰੀ ਸੀ। ਇਸੇ ਤਰ੍ਹਾਂ 40 ਸਾਲਾ ਕਮੁਤਾ ਬਾਈ ਆਡਿਲ ਦਾ ਵਿਸ਼ਾਖਾਪਟਨਮ ਵਿਚ ਇਲਾਜ ਚੱਲ ਰਿਹਾ ਹੈ। ਗਰੀਆਬੰਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਿਆਮ ਧਾਵੜੇ ਦਾ ਕਹਿਣਾ ਹੈ ਕਿ ਪਿੰਡ ਵਿਚ ਸਾਫ਼ ਪੀਣ ਵਾਲੇ ਪਾਣੀ ਲਈ ਪਲਾਂਟ ਲਗਾਇਆ ਗਿਆ ਹੈ ਅਤੇ ਪੀਣ ਦੇ ਪਾਣੀ ਦੀ ਵੱਖਰੀ ਵਿਵਸਥਾ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀਂ ਲਗਦੀ, ਇਸ ਲਈ ਇਸ ਦੇ ਕਾਰਨਾਂ ਸਬੰਘੀ ਪ੍ਰੀਖਣ ਕਰਵਾਇਆ ਜਾ ਰਿਹਾ ਹੈ ਅਤੇ ਮਿੱਟੀ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ।