ਮੋਦੀ ਸਰਕਾਰ ਦੇ ਮੰਤਰੀ ਨੇ ਸੰਸਦ ਵਿਚ ਪੁਛਿਆ ਕਿ ਰਾਹੁਲ ਕਿੱਥੇ ਹੈ?

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰ੍ਰਧਾਨ ਨੇ ਟਵੀਟ ਕਰਕੇ ਦਿੱਤਾ ਇਸ ਦਾ ਜਵਾਬ

Modi's minister in the parliament asked where is Rahul?

ਨਵੀਂ ਦਿੱਲੀ: 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਕਾਰਵਾਈ ਵਿਚ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਨਵੇਂ ਚੁਣੇ ਗਏ ਮੈਂਬਰਾਂ ਨੇ ਹੇਠਲੇ ਸਦਨ ਦੇ ਮੈਂਬਰਾਂ ਦੇ ਰੂਪ ਵਿਚ ਸਹੁੰ ਚੁੱਕੀ ਸੀ। ਪਹਿਲੇ ਦਿਨ ਪ੍ਰੋਟੇਮ ਸਪੀਕਰ ਵਰਿੰਦਰ ਕੁਮਾਰ ਨੇ ਪ੍ਰਧਾਨ ਮੰਤਰੀ ਸਮੇਤ ਸਦਨ ਦੇ ਨਵੇਂ ਚੁਣੇ ਮੈਬਰਾਂ ਨੂੰ ਸੰਸਦ ਮੈਂਬਰ ਦੀ ਸਹੁੰ ਚੁਕਾਈ। ਹਾਲਾਂਕਿ ਇਸ ਦੌਰਾਨ ਸਦਨ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਜ਼ਰ ਨਹੀਂ ਆਏ।

ਪੀਐਮ ਮੋਦੀ ਦੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਮੋਦੀ ਸਰਕਾਰ ਨੇ ਸਵਾਲ ਕੀਤਾ ਕਿ ਰਾਹੁਲ ਕਿੱਥੇ ਹੈ। ਹਾਲਾਂਕਿ ਰਾਹੁਲ ਨੇ ਟਵੀਟ ਰਾਹੀਂ ਇਸ ਦਾ ਜਵਾਬ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਦਾ ਲਗਾਤਾਰ ਚੌਥਾ ਕਾਰਜਕਾਲ ਅੱਜ ਸ਼ੁਰੂ ਹੋ ਚੁੱਕਿਆ ਹੈ। ਕੇਰਲ ਦੇ ਵਾਇਨਾਡ ਦੀ ਪ੍ਰਤੀਨਿਧਤਾ ਕਰਦੇ ਹੋਏ ਉਹ ਦੁਪਿਹਰੇ ਸਹੁੰ ਚੁੱਕਣਗੇ। ਅੱਜ ਲਗਭਗ ਰਾਹੁਲ ਨੇ ਸ਼ਾਮ 4 ਵਜੇ ਲੋਕ ਸਭਾ ਪਹੁੰਚ ਕੇ ਸਹੁੰ ਚੁੱਕੀ। ਕਾਰਜਕਾਰੀ ਪ੍ਰਧਾਨ ਵਰਿੰਦਰ ਕੁਮਾਰ ਨੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ।

ਸੈਸ਼ਨ ਦਾ ਅਰੰਭ ਕੌਮੀ ਗਾਣ ਦੀ ਧੁੰਨ ਵਜਾ ਕੇ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਸਦਨ ਦੀ ਪ੍ਰੰਪਰਾ ਅਨੁਸਾਰ ਕੁਝ ਪਲਾਂ ਲਈ ਚੁੱਪ ਰਹਿਣ ਨੂੰ ਕਿਹਾ ਗਿਆ। ਮੈਂਬਰ ਅਪਣੇ ਅਪਣੇ ਸਥਾਨ 'ਤੇ ਖੜ੍ਹੇ ਹੋ ਕੇ ਚੁੱਪ ਰਹੇ। ਇਸ ਤੋਂ ਪਹਿਲਾਂ ਰਾਸ਼ਟਪਤੀ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਸੱਤ ਵਾਰ ਸੰਸਦ ਮੈਂਬਰ ਰਹੇ ਵਰਿੰਦਰ ਕੁਮਾਰ ਨੂੰ ਲੋਕ ਸਭਾ ਦੇ ਕਾਰਜਕਾਲ ਪ੍ਰਧਾਨ ਦੇ ਰੂਪ ਵਿਚ ਸਹੁੰ ਚੁੱਕੀ।

ਬੁੱਧਵਾਰ ਨੂੰ ਨਵੇਂ ਲੋਕ ਸਭਾ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਉਹਨਾਂ ਦੀ ਭੂਮਿਕਾ ਪੂਰੀ ਹੋ ਜਾਵੇਗੀ। ਕੁਮਾਰ ਨੇ ਭਾਜਪਾ ਦੀ ਟਿਕਟ ਤੇ ਮੱਧ ਪ੍ਰਦੇਸ਼ ਦੇ ਟੀਕਮਗੜ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਹ ਪਹਿਲੀ ਮੋਦੀ ਸਰਕਾਰ ਵਿਚ ਰਾਜ ਮੰਤਰੀ ਸਨ। ਲੋਕ ਸਭਾ ਪ੍ਰਧਾਨ ਦੀ ਚੋਣ ਵੀ ਉਹਨਾਂ ਦੀ ਨਿਗਰਾਨੀ ਵਿਚ ਕੀਤੀ ਜਾਵੇਗੀ। ਇਹ ਸੈਸ਼ਨ 26 ਜੁਲਾਈ ਤਕ ਜਾਰੀ ਰਹੇਗਾ।