ਡਾਕਟਰਾਂ ਦੀ ਸੁਵਿਧਾ ਨੂੰ ਲੈ ਕੇ ਕੇਂਦਰ ਜਾਰੀ ਕਰੇ ਸਪੱਸ਼ਟ ਗਾਈਡਲਾਈਨ : ਸੁਪਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਡਾਕਟਰਾਂ ਨੂੰ ਵਧੀਆ ਸੁਵਿਧਾ ਦੇਣ ਲਈ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ।

Photo

ਨਵੀਂ ਦਿੱਲੀ : ਕਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਡਾਕਟਰਾਂ ਨੂੰ ਵਧੀਆ ਸੁਵਿਧਾ ਦੇਣ ਲਈ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਕੋਰਟ ਵੱਲੋਂ ਪੁਛਿਆ ਗਿਆ ਕਿ ਕੀ ਹਾਈ ਕੋਰਟ ਇਸ ਮਾਮਲੇ ਦੀ ਨਿਗਰਾਨੀ ਨਹੀਂ ਕਰ ਸਕਦੀ? ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਕ ਸਰਕੂਲੇਸ਼ਨ ਜਾਰੀ ਕੀਤਾ ਗਿਆ ਹੈ ਕਿ ਡਾਕਟਰਾਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ, ਚੀਫ ਸਕੈਟਰੀ ਇਹ ਸੁਨਿਸਚਿਤ ਕਰਨਗੇ, ਨਹੀਂ ਕਰੜੀ ਸਜਾ ਮਿਲੇਗੀ। ਉਧਰ ਕੇਂਦਰ ਸਰਾਕਾਰ ਦੇ ਵੱਲੋਂ ਸਿਲਿਸਟਰ ਜਰਨਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਡਾਕਟਰਾਂ ਨੂੰ ਤਨਖਾਹ ਨਾ ਦੇਣਾ ਇਕ ਅਪਰਾਧਿਕ ਅਪਰਾਧ ਮੰਨਿਆ ਜਾਵੇਗਾ ਅਤੇ ਸਜਾਵਾ ਮਿਲ ਸਕਦੀਆਂ ਹਨ।

ਇਸ ਲਈ ਹਰੇਕ ਰਾਜ ਦੇ ਮੁਖ ਸਕੱਤਰਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਉਹ ਡਾਕਟਰਾਂ ਨੂੰ ਪੂਰੀਆਂ ਤਨਖਾਹਾਂ ਦੇਣ। ਸਿਲਿਸਟਰ ਜਰਨਲ ਨੇ ਕਿਹਾ ਕਿ ਅਸੀਂ ਸਾਰਾ ਕੁਝ ਸਹੀ ਤਰੀਕੇ ਨਾਲ ਕਰ ਰਹੇ ਹਾਂ । ਅਜਿਹੀਆਂ ਪਟੀਸ਼ਨਾਂ ਨੂੰ ਅਨੁਕੂਲ ਨਹੀਂ ਮੰਨਿਆ ਜਾ ਸਕਦਾ। ਸਾਡੇ ਵੱਲੋਂ ਡਾਕਟਰਾਂ ਅਤੇ ਨਰਸਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਜਿੱਥੇ ਵੀ ਸੰਭਵ ਹੋਵੇ ਉਥੇ ਕੁਆਰੰਟੀਨ ਸੁਵਿਧਾ ਦਿੱਤੀ ਜਾ ਰਹੀ ਹੈ। ਪਟੀਸ਼ਨਕਰਤਾ ਦੇ ਵੱਲੋਂ ਕੇ.ਵੀ ਵਿਸ਼ਵਨਾਥ ਨੇ ਕਿਹਾ ਕਿ ਕੁਆਰੰਟੀਨ ਸੁਵਿਧਾ ਅਤੇ ਤਨਖਾਹ ਤੇ ਸਾਨੂੰ ਸੁਪਰੀਮ ਕੋਰਟ ਦੇ ਵੱਲੋਂ ਸਪੱਸ਼ਟ ਆਦੇਸ਼ ਚਾਹੀਦਾ ਹੈ।

ਕੇਵੀ ਵਿਸ਼ਵਨਾਥ ਦਾ ਕਹਿਣਾ ਹੈ ਕਿ ਸਾਲਿਸਿਟਰ ਦੇ ਵੱਲੋਂ ਸੋਪਿਆ ਹਲਫਨਾਮਾ ਅਸਪਸ਼ਟ ਹੈ। ਆਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਜਾਂ ਨਹੀਂ ਇਸ ਸਬੰਧੀ ਜਾਣਕਾਰੀ ਨਹੀਂ ਮਿਲਦੀ। ਵਿਸ਼ਵਨਾਥ ਨੇ ਕਿਹਾ ਕਿ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਉਚਿਤ ਤਨਖਾਹ ਨਹੀਂ ਦਿੱਤੀ ਜਾ ਰਹੀ। ਕੁਆਰੰਟੀਨ ਸੈਂਟਰ ਦੇ ਬਾਰੇ ਉਚਿਤ ਜਾਣਕਾਰੀ ਨਹੀ ਦਿੱਤੀ ਗਈ। ਉਧਰ ਸੁਪਰੀਮ ਕੋਰਟ ਵੱਲੋਂ ਡਾਕਟਰਾਂ ਅਤੇ ਸਟਾਫ ਲਈ ਰਹਿਣ ਦਾ ਪ੍ਰਬੰਧ, ਕੁਆਰੰਟੀਨ ਸੁਵਿਧਾ ਅਤੇ ਤਨਖਾਹ ਨੂੰ ਲੈ ਕੇ ਸਪੱਸ਼ਟ ਆਦੇਸ਼ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਕੱਲ ਤੱਕ ਕੇਂਦਰ ਵੱਲੋਂ ਰਾਜਾਂ ਨੂੰ ਆਦੇਸ਼ ਜਾਰੀ ਕੀਤਾ ਜਾਵੇਗਾ। ਕੋਰਟ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਘੱਟ ਤੋਂ ਘੱਟ ਸੱਤ ਦਿਨ ਦੀ ਸੁਵਿਧਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਲਿਸਿਟਰ ਨੂੰ ਇਸ ਬਾਰੇ ਵਿਚ ਸਬੰਧਿਤ ਅਧਿਆਕਾਰੀਆਂ ਨੂੰ ਅੱਜ ਸ਼ਾਮ ਤੱਕ ਦੱਸਣਾ ਹੋਵੇਗਾ। ਉਧਰ ਕੇਂਦਰ ਵੱਲੋਂ ਸਪੱਸ਼ਟ ਆਦੇਸ਼ ਜਾਰੀ ਕਰਨ ਤੋਂ ਬਾਅਦ  ਹਰ ਰਾਜ ਆਪਣੇ ਇੱਥੇ ਦੀ ਸਟੇਟਸ ਰਿਪੋਰਟ ਚਾਰ ਹਫਤਿਆਂ ਵਿਚ ਦਾਖਿਲ ਕਰਨਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।