ਨੋਵਾਵੈਕਸ ਦੇ ਟੀਕੇ ਦਾ ਜੁਲਾਈ ਤੋਂ ਬੱਚਿਆਂ 'ਤੇ ਟਰਾਇਲ ਸ਼ੁਰੂ ਕਰ ਸਕਦੀ ਹੈ ਸੀਰਮ ਇੰਸਟੀਚਿਊਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਤਰਾਂ ਨੇ ਦੱਸਿਆ ਕਿ ਐੱਸ.ਆਈ.ਆਈ. ਇਸ ਕੋਰੋਨਾ ਰੋਕੂ ਟੀਕੇ ਦਾ ਟਰਾਇਲ ਜੁਲਾਈ ਤੋਂ ਸ਼ੁਰੂ ਕਰ ਸਕਦੀ ਹੈ

Novavax vaccine

ਨਵੀਂ ਦਿੱਲੀ-ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਬੱਚਿਆਂ ਲਈ ਨੋਵਾਵੈਕਸ ਟੀਕੇ ਦਾ ਕਲੀਨਿਕਲ ਟਰਾਇਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਐੱਸ.ਆਈ.ਆਈ. ਇਸ ਕੋਰੋਨਾ ਰੋਕੂ ਟੀਕੇ ਦਾ ਟਰਾਇਲ ਜੁਲਾਈ ਤੋਂ ਸ਼ੁਰੂ ਕਰ ਸਕਦੀ ਹੈ। ਪਿਛਲੇ ਦਿਨੀਂ ਕੇਂਦਰੀ ਸਿਹਤ ਮੰਤਰਾਲਾ ਦੀ ਪ੍ਰੈੱਸ ਕਾਨਫਰੰਸ 'ਚ ਨੋਵਾਵੈਕਸ ਟੀਕੇ ਦੇ ਸੰਦਰਭ 'ਚ ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਕਿਹਾ ਸੀ ਕਿ ਨੋਵਾਵੈਕਸ ਵੈਕਸੀਨ ਦੇ ਪ੍ਰਭਾਵ ਸੰਬੰਧੀ ਅੰਕੜੇ ਉਤਸ਼ਾਹਜਨਕ ਹਨ।

ਇਹ ਵੀ ਪੜ੍ਹੋ-ਖਾਤਾਧਾਰਕਾਂ ਨੂੰ ਵੱਡੀ ਰਾਹਤ, EPFO ਨੇ ਆਧਾਰ ਨੂੰ UAN ਨਾਲ ਲਿੰਕ ਕਰਨ ਦੀ ਵਧਾਈ ਮਿਆਦ

ਨੋਵਾਵੈਕਸ ਦੇ ਜਨਤਕ ਤੌਰ 'ਤੇ ਉਪਲੱਬਧ ਅੰਕੜੇ ਵੀ ਸੰਕੇਤ ਦਿੰਦੇ ਹਨ ਕਿ ਇਹ ਸੁਰੱਖਿਅਤ ਅਤੇ ਕਾਫੀ ਪ੍ਰਭਾਵੀ ਹੈ। ਅਮਰੀਕਾ ਦੀ ਇਹ ਨੋਵਾਵੈਕਸ ਕੰਪਨੀ ਇਸ ਵੈਕਸੀਨ ਨੂੰ ਭਾਰਤ 'ਚ ਸੀਰਮ ਇੰਸਟੀਚਿਊਟ ਆਫ ਇੰਡੀਆ ਕੋਵਾਵੈਕਸ ਦੇ ਨਾਂ ਨਾਲ ਬਣਾਵੇਗੀ। ਐੱਸ.ਆਈ.ਆਈ. ਨੇ ਵੀਰਵਾਰ ਨੂੰ ਦੱਸਿਆ ਕਿ ਅਸੀਂ ਸਤੰਬਰ ਤੱਕ ਵੈਕਸੀਨ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਾਂ।

ਇਹ ਵੀ ਪੜ੍ਹੋ-ਇਜ਼ਰਾਈਲ ਤੋਂ ਬਾਅਦ ਹੁਣ ਇਹ ਦੇਸ਼ ਵੀ ਹੋਇਆ 'ਮਾਸਕ ਫ੍ਰੀ'

ਅਮਰੀਕੀ ਬਾਇਓਤਕਨਾਲੋਜੀ ਕੰਪਨੀ ਨੋਵਾਵੈਕਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਤੀਸਰੇ ਪੜਾਅ ਦੇ ਪ੍ਰੀਖਣ 'ਚ ਉਸ ਦੀ ਕੋਰੋਨਾ ਰੋਕੂ ਵੈਕਸੀਨ ਨੂੰ 90.4 ਫੀਸਦੀ ਅਸਰਦਾਰ ਪਾਇਆ ਗਿਆ ਹੈ।ਹਾਲਾਂਕਿ ਬ੍ਰਿਟੇਨ 'ਚ ਹੋਏ ਨੋਵਾਵੈਕਸ ਦੇ ਤੀਸਰੇ ਫੇਜ਼ ਦੇ ਟਰਾਇਲ ਦੇ ਨਤੀਜੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਕੋਰੋਨਾ ਵਾਇਰਸ ਵਿਰੁੱਧ ਇਹ ਕਾਫੀ ਅਸਰਦਾਰ ਸਾਬਤ ਹੋਈ ਹੈ।

ਇਹ ਵੀ ਪੜ੍ਹੋ-ਕੋਰੋਨਾ ਦੀ ਦੂਜੀ ਲਹਿਰ ਨਾਲ ਅਰਥਵਿਵਸਥਾ ਨੂੰ 2 ਲੱਖ ਕਰੋੜ ਰੁਪਏ ਦਾ ਨੁਕਸਾਨ : RBI ਦੀ ਰਿਪੋਰਟ

ਬਿਹਤਰ ਰਿਜ਼ਲਟ ਕਾਰਨ ਹੀ ਜਲਦ ਤੋਂ ਜਲਦ ਇਸ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਹ ਵੈਕਸੀਨ ਵੱਖ-ਵੱਖ ਵੈਰੀਐਂਟਸ ਨਾਲ ਲੜਨ 'ਚ ਵੀ ਸਮੱਰਥ ਹੈ। ਕੰਪਨੀ ਦਾ ਕਹਿਣਾ ਹੈ ਕਿ ਤੀਸਰੇ ਪੜਾਅ ਦਾ ਪ੍ਰੀਖਣ ਅਮਰੀਕਾ ਅਤੇ ਮੈਕਸੀਕੋ 'ਚ 119 ਕੇਂਦਰਾਂ 'ਤੇ 29 ਹਜ਼ਾਰ ਤੋਂ ਵਧੇਰੇ ਲੋਕਾਂ 'ਤੇ ਕੀਤਾ ਗਿਆ ਅਤੇ ਆਖਿਰੀ ਪੜਾਅ 'ਚ ਵੈਕਸੀਨ ਅਸਰਦਾਰ ਅਤੇ ਸੁਰੱਖਿਆ ਦਾ ਮੁਲਾਂਕਣ ਕੀਤਾ ਗਿਆ।

ਇਹ ਵੀ ਪੜ੍ਹੋ-ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਕੀਤੀ ਖਾਰਜ, ਹੁਣ ਸੁਪਰੀਮ ਕੋਰਟ ਜਾਵੇਗਾ ਪਰਿਵਾਰ