'ਅਗਨੀਪਥ' 'ਤੇ ਚਲਾ ਕੇ ਨੌਜਵਾਨਾਂ ਦਾ ਸਬਰ ਨਾ ਪਰਖੋ - ਰਾਜਾ ਵੜਿੰਗ 

ਏਜੰਸੀ

ਖ਼ਬਰਾਂ, ਰਾਸ਼ਟਰੀ

'ਫ਼ੌਜ ਨੂੰ ਫ਼ੌਜ ਹੀ ਰਹਿਣ ਦਿਓ'

Amarinder Singh Raja Warring

ਚੰਡੀਗੜ੍ਹ :  ਕੇਂਦਰ ਵਲੋਂ ਸ਼ੁਰੂ ਕੀਤੀ ਗਈ 'ਅਗਨੀਪਥ' ਯੋਜਨਾ ਬਾਰੇ ਵੱਖ-ਵੱਖ ਪ੍ਰਤੀਕਿਰਿਆ ਆ ਰਹੀਆਂ ਹਨ। ਵਿਰੋਧੀ ਪਾਰਟੀਆਂ ਵਲੋਂ ਜ਼ਿਆਦਾਤਰ ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਥੋਂ ਤੱਕ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨੌਜਵਾਨਾਂ ਵਲੋਂ ਵੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਦੇ ਚਲਦੇ ਹੀ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਨੇ ਕੇਂਦਰ ਦੀ ਇਸ ਯੋਜਨਾ 'ਤੇ ਇਤਰਾਜ਼ ਜ਼ਾਹਰ ਕੀਤਾ ਹੈ।

ਰਾਜਾ ਵੜਿੰਗ ਨੇ ਕਿਹਾ, '' 'ਫ਼ੌਜ ਦਾ ਕੋਈ ਸਤਿਕਾਰ ਨਹੀਂ, ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ। 4 ਸਾਲਾਂ ਬਾਅਦ ਇਹ ਬੱਚੇ ਕਿੱਥੇ ਜਾਣਗੇ, ਕੀ ਕਰਨਗੇ?'' ਉਨ੍ਹਾਂ ਕਿਹਾ ਕਿ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, 'ਅਗਨੀਪਥ' 'ਤੇ ਚਲਾ ਕੇ ਉਨ੍ਹਾਂ ਦਾ ਸਬਰ ਨਾ ਪਰਖੋ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਫ਼ੌਜ ਨੂੰ ਫ਼ੌਜ ਹੀ ਰਹਿਣ ਦਿਓ।