ਹਰਿਆਣਾ ਪੁਲਿਸ ਭਰਤੀ ਵਿਚ ਸਰਕਾਰ ਦੇ ਵੱਡੇ ਬਦਲਾਅ: ਉੱਚ ਯੋਗਤਾ ਦੇ ਵਾਧੂ ਨੰਬਰ ਨਹੀਂ ਮਿਲਣਗੇ; ਦੌੜ ਤੋਂ ਪਹਿਲਾਂ ਹੋਵੇਗਾ ਹਾਈਟ-ਚੈਸਟ ਟੈਸਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਵਿਚ 6 ਹਜ਼ਾਰ ਮਹਿਲਾ-ਪੁਰਸ਼ ਪੁਲਿਸ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਣੀ ਹੈ

photo

 

ਹਰਿਆਣਾ ਸਰਕਾਰ ਨੇ ਪੁਲਿਸ ਭਰਤੀ ਵਿਚ ਵੱਡੇ ਬਦਲਾਅ ਕੀਤੇ ਹਨ। ਸਰਕਾਰ ਵਲੋਂ ਉਮੀਦਵਾਰਾਂ ਨੂੰ ਦਿਤੇ ਗਏ ਉੱਚ ਯੋਗਤਾ ਵਾਲੇ ਨੰਬਰਾਂ ਨੂੰ ਖ਼ਤਮ ਕਰ ਦਿਤਾ ਗਿਆ ਹੈ। ਹੁਣ ਹੋਰ ਯੋਗਤਾਵਾਂ ਹੋਣ ਦੇ ਬਾਵਜੂਦ ਵੀ ਉਮੀਦਵਾਰ ਵਾਧੂ ਅੰਕ ਹਾਸਲ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਸਮਾਜਿਕ ਆਰਥਿਕ ਪ੍ਰੀਖਿਆ ਵਿਚ ਪ੍ਰਾਪਤ 10 ਅੰਕਾਂ ਵਿਚੋਂ 7.5 ਅੰਕ ਕੱਟੇ ਗਏ ਹਨ, ਜਿਸ ਤੋਂ ਬਾਅਦ ਇਸ ਸ਼੍ਰੇਣੀ ਵਿਚ ਆਉਣ ਵਾਲੇ ਉਮੀਦਵਾਰਾਂ ਨੂੰ ਹੁਣ ਸਿਰਫ਼ ਢਾਈ ਅੰਕਾਂ ਨਾਲ ਹੀ ਸੰਤੁਸ਼ਟ ਹੋਣਾ ਪਵੇਗਾ।

ਪੁਲਿਸ ਭਰਤੀ ਵਿਚ ਬਦਲਾਅ ਕਰਦੇ ਹੋਏ ਹੁਣ ਪਹਿਲਾਂ ਛਾਤੀ ਅਤੇ ਕੱਦ ਦਾ ਟੈਸਟ (ਪੀ.ਐਮ.ਟੀ.) ਕੀਤਾ ਗਿਆ ਹੈ। ਪਹਿਲਾਂ ਭਰਤੀ ਦੀ ਸੰਖਿਆਂ ਦੇ ਸੱਤ ਗੁਣਾਂਟਾਪਰਾਂ ਨੂੰ ਦੌੜ​ ਲਈ ਬੁਲਾਇਆ ਜਾਂਦਾ ਸੀ, ਪਰ ਹੁਣ ਬਦਲਾਅ ਕਰ ਕੇ ਪਹਿਲਾਂ ਕੱਦ ਅਤੇ ਛਾਤੀ ਦਾ ਟੈਸਟ ਕੀਤਾ ਗਿਆ ਹੈ। ਇਸ ਤੋਂ ਬਾਅਦ ਜਿਹੜੇ ਉਮੀਦਵਾਰ ਸਿਲੈਕਟ ਹੋਣਗੇ ਉਸ ਦੇ ਚਾਰ ਗੁਣਾ ਚਾਰ ਵਾਰ ਚੁਣੇ ਜਾਣ ਵਾਲੇ ਉਮੀਦਵਾਰਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ।

ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਚਾਰ ਵਾਰ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਦੌੜਨ ਦਾ ਟੈਸਟ ਲਿਆ ਜਾਵੇਗਾ। ਪਹਿਲਾਂ ਦੌੜ ਪਹਿਲੀ ਹੁੰਦੀ ਸੀ ਪਰ ਨਿਯਮਾਂ ਵਿਚ ਬਦਲਾਅ ਤੋਂ ਬਾਅਦ ਇਹ ਦੌੜ ਆਖਰੀ ਕਰ ਦਿਤੀ ਗਈ ਹੈ। ਹਰਿਆਣਾ ਵਿਚ 6 ਹਜ਼ਾਰ ਮਹਿਲਾ-ਪੁਰਸ਼ ਪੁਲਿਸ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਭਰਤੀਆਂ ਦੇ ਨਿਯਮਾਂ ਵਿਚ ਬਦਲਾਅ ਕਰਦਿਆਂ ਐਨ.ਸੀ.ਸੀ. ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਤਿਆਰ ਕੀਤੇ ਗਏ ਨਵੇਂ ਖਰੜੇ ਨੂੰ ਮੁੱਖ ਸਕੱਤਰ ਸੰਜੀਵ ਕੌਸ਼ਲ ਦੀ ਮਨਜ਼ੂਰੀ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਆਪਣੀ ਮੋਹਰ ਲਗਾ ਦਿਤੀ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਭੋਪਾਲ ਸਿੰਘ ਖੱਦਰੀ ਨੇ ਦਸਿਆ ਕਿ 6,000 ਕਾਂਸਟੇਬਲਾਂ ਦੀ ਭਰਤੀ ਸਬੰਧੀ ਨਿਯਮਾਂ ਵਿਚ ਸੋਧ ਨੂੰ ਸੂਬਾ ਪ੍ਰਧਾਨ ਮਨੋਹਰ ਲਾਲ ਦੀ ਮਨਜ਼ੂਰੀ ਤੋਂ ਬਾਅਦ ਫਾਈਲ ਵਿੱਤ ਵਿਭਾਗ ਨੂੰ ਭੇਜ ਦਿਤੀ ਗਈ ਹੈ।