ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੌਮੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਦੇ ਆਗਾਮੀ ਮਾਨਸੂਨ ਸੈਸ਼ਨ ਲਈ ਕਾਂਗਰਸ ਪਾਰਟੀ ਦੀ ਕਾਰਜ ਯੋਜਨਾ 'ਤੇ ਹੋਈ ਚਰਚਾ

Ravneet bittu and Mallikarjun Kharge

 

ਨਵੀਂ ਦਿੱਲੀ:  ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੌਮੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਇਸ ਦੀਆਂ ਤਸਵੀਰਾਂ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਗਈਆਂ। ਇਸ ਮੁਲਾਕਾਤ ਦੌਰਾਨ ਲੋਕ ਸਭਾ ਦੇ ਆਗਾਮੀ ਮਾਨਸੂਨ ਸੈਸ਼ਨ ਲਈ ਕਾਂਗਰਸ ਪਾਰਟੀ ਦੀ ਕਾਰਜ ਯੋਜਨਾ 'ਤੇ ਚਰਚਾ ਹੋਈ।

ਇਹ ਵੀ ਪੜ੍ਹੋ: ਕੈਨੇਡਾ ’ਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਰਵਨੀਤ ਬਿੱਟੂ ਨੇ ਲਿਖਿਆ, “ਏ.ਆਈ.ਸੀ.ਸੀ. ਦੇ ਪ੍ਰਧਾਨ ਸ਼ ਮਲਿਕਾਰਜੁਨ ਖੜਗੇ ਜੀ ਨਾਲ ਮੁਲਾਕਾਤ ਹੋਈ ਅਤੇ ਲੋਕ ਸਭਾ ਦੇ ਆਗਾਮੀ ਮਾਨਸੂਨ ਸੈਸ਼ਨ ਲਈ ਕਾਂਗਰਸ ਪਾਰਟੀ ਦੀ ਕਾਰਜ ਯੋਜਨਾ 'ਤੇ ਚਰਚਾ ਕੀਤੀ”।