Indigo Flight Received Bomb Threat : ਦਿੱਲੀ ਜਾ ਰਹੇ ਇੰਡੀਗੋ ਦੇ ਜਹਾਜ਼ ਨੂੰ ਮਿਲੀ ਬੰਬ ਦੀ ਧਮਕੀ

ਏਜੰਸੀ

ਖ਼ਬਰਾਂ, ਰਾਸ਼ਟਰੀ

Indigo Flight Received Bomb Threat : ਜਾਂਚ ਲਈ ਨਾਗਪੁਰ ਉਤਾਰਿਆ ਗਿਆ ਜਹਾਜ਼ : CIAL

Indigo Flight Going to Delhi Received Bomb Threat Latest News in Punjabi

Indigo Flight Going to Delhi Received Bomb Threat Latest News in Punjabi : ਕੋਚੀ : ਮੰਗਲਵਾਰ ਨੂੰ ਮਸਕਟ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਇਕ ਫ਼ਲਾਈਟ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜਾਂਚ ਲਈ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (CIAL) ਨੇ ਇਹ ਜਾਣਕਾਰੀ ਦਿਤੀ ਹੈ।

ਸੀਆਈਐਲ ਨੇ ਕਿਹਾ ਕਿ ਇੰਡੀਗੋ ਫ਼ਲਾਈਟ ਬਾਰੇ ਅਧਿਕਾਰਤ ਈਮੇਲ ਆਈਡੀ 'ਤੇ ਧਮਕੀ ਮਿਲੀ ਸੀ। ਫ਼ਲਾਈਟ ਸਵੇਰੇ 9.31 ਵਜੇ 157 ਯਾਤਰੀਆਂ ਅਤੇ ਛੇ ਚਾਲਕ ਦਲ ਦੇ ਮੈਂਬਰਾਂ ਨਾਲ ਦਿੱਲੀ ਲਈ ਰਵਾਨਾ ਹੋਈ।

ਸੀਆਈਐਲ ਨੇ ਕਿਹਾ ਕਿ ਇਸ ਤੋਂ ਬਾਅਦ, ਇਕ 'ਬੰਬ ਧਮਕੀ ਮੁਲਾਂਕਣ ਕਮੇਟੀ' (BTAC) ਬੁਲਾਈ ਗਈ ਅਤੇ ਧਮਕੀ ਨੂੰ "ਵਿਸ਼ੇਸ਼" ਘੋਸ਼ਿਤ ਕੀਤਾ ਗਿਆ।

ਸੀਆਈਐਲ ਦੇ ਅਨੁਸਾਰ, "ਜਾਣਕਾਰੀ ਤੁਰਤ ਸਬੰਧਤ ਅਧਿਕਾਰੀਆਂ ਨੂੰ ਦਿਤੀ ਗਈ ਜਿਸ ਤੋਂ ਬਾਅਦ ਜਹਾਜ਼ ਨੂੰ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਲਈ ਕਿਹਾ ਗਿਆ ਅਤੇ ਉਸੇ ਵੇਲੇ ਜਾਂਚ ਸ਼ੁਰੂ ਕਰ ਦਿਤੀ ਗਈ।"

ਇਸ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਜਹਾਜ਼ ਦਿੱਲੀ ਲਈ ਉਡਾਣ ਭਰੇਗਾ।