ਕੇਜਰੀਵਾਲ ਨੇ ਮੁਹੱਲਾ ਕਲੀਨਿਕਾਂ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਮਰ ਕੱਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਤੇ ਉਪ ਰਾਜਪਾਲ ਦੀਆਂ ਸੰਵਿਧਾਨਕ ਤਾਕਤਾਂ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਪਿਛੋਂ ਕੇਜਰੀਵਾਲ ਸਰਕਾਰ ਇਕ ਤੋਂ ਬਾਅਦ ਇਕ ਮੀਟਿੰਗਾਂ ਕਰ...

Arvind Kejriwal

ਨਵੀਂ ਦਿੱਲੀ,  ਦਿੱਲੀ ਸਰਕਾਰ ਤੇ ਉਪ ਰਾਜਪਾਲ ਦੀਆਂ ਸੰਵਿਧਾਨਕ ਤਾਕਤਾਂ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਪਿਛੋਂ ਕੇਜਰੀਵਾਲ ਸਰਕਾਰ ਇਕ ਤੋਂ ਬਾਅਦ ਇਕ ਮੀਟਿੰਗਾਂ ਕਰ ਕੇ, ਆਪਣੇ ਲਟਕ ਰਹੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਤਿਆਰੀ ਵਿਚ ਡੱਟ ਗਈ ਹੈ। ਮੁਹੱਲਾ ਕਲੀਨਿਕਾਂ ਦੇ ਅਹਿਮ  ਪ੍ਰਾਜੈਕਟ ਜਿਸਨੂੰ ਲੈ ਕੇ ਉਪ ਰਾਜਪਾਲ ਤੇ ਕੇਜਰੀਵਾਲ ਸਰਕਾਰ ਵਿਚਕਾਰ ਤਿੱਖੀ ਤਕਰਾਰ ਹੋਈ ਸੀ, ਬਾਰੇ ਅੱਜ ਇਥੇ ਦਿੱਲੀ ਸਕੱਤਰੇਤ ਵਿਖੇ ਮੀਟਿੰਗ ਕਰਦਿਆਂ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹੱਲਾ ਕਲੀਨਿਕਾਂ ਵਾਸਤੇ ਯੋਗ ਥਾਂ ਦੀ ਪਛਾਣ ਕਰਨ ਦੀ ਕਾਰਵਾਈ ਨੂੰ ਛੇਤੀ ਨੇਪਰੇ ਚਾੜ੍ਹਨ ਦੀ ਹਦਾਇਤ ਦਿਤੀ। ਮੀਟਿੰਗ ਵਿਚ ਸਿਹਤ ਮੰਤਰੀ ਸਤੇਂਦਰ ਜੈਨ,

ਲੋਕ ਨਿਰਮਾਣ ਮਹਿਕਮੇ ਦੇ ਅਫ਼ਸਰ, ਦਿੱਲੀ ਸਹਿਰੀ ਆਸਰਾ ਸੁਧਾਰ ਬੋਰਡ ਦੇ ਅਫ਼ਸਰ, ਦਿੱਲੀ ਜਲ ਬੋਰਡ ਸਣੇ ਹੋਰ ਮਹਿਕਮਿਆਂ ਦੇ ਅਫ਼ਸਰ ਵੀ ਸ਼ਾਮਲ ਹੋਏ।ਮੁਖ ਮੰਤਰੀ ਨੇ ਜਿਨ੍ਹਾਂ ਥਾਵਾਂ ਦੀ ਪਛਾਣ ਵਾਸਤੇ ਦੌਰਾ ਕਰਨਾ ਅੱਜੇ ਰਹਿੰਦਾ ਹੈ, ਉਨ੍ਹਾਂ ਬਾਰੇ ਛੇਤੀ ਕਾਰਵਾਈ ਪੂਰੀ ਕਰਨ ਤੇ ਜਿਨ੍ਹਾਂ ਥਾਂਵਾਂ ਦਾ ਦੌਰਾ ਕਰ ਕੇ ਥਾਵਾਂ ਦੀ ਪਛਾਣ ਕਰ ਲਈ ਗਈ ਹੈ, ਦੀ ਰੀਪੋਰਟ ਲਈ। ਉਨ੍ਹਾਂ ਹਫ਼ਤੇ ਦੇ ਅਖ਼ੀਰ ਵਿਚ ਮੁੜ ਇਸ ਬਾਰੇ ਮੀਟਿੰਗ ਸੱਦੀ ਹੈ ਜਿਸ ਵਿਚ ਵੱਖ-ਵੱਖ ਮਹਿਕਮਿਆਂ ਤੋਂ ਕੀਤੀ ਗਈ ਕਾਰਵਾਈ ਦੀ ਰੀਪੋਰਟ ਲਈ ਜਾਵੇਗੀ।