ਝਾਰਖੰਡ 'ਚ ਬੱਚਾ ਵੇਚੇ ਜਾਣ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਦੇ ਬਾਲ ਸੰਭਾਲ ਕੇਂਦਰਾਂ ਦੀ ਹੋਵੇਗੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤਾ ਹੈ ਕਿ ਦੇਸ਼ ਭਰ ਵਿਚ 'ਮਿਸ਼ੀਗਨ ਆਫ਼ ਚੈਰਿਟੀ' ਦੁਆਰਾ ਚਲਾਏ ਜਾਣ ...

Menka Gandhi

ਨਵੀਂ ਦਿੱਲੀ : ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤਾ ਹੈ ਕਿ ਦੇਸ਼ ਭਰ ਵਿਚ 'ਮਿਸ਼ੀਗਨ ਆਫ਼ ਚੈਰਿਟੀ' ਦੁਆਰਾ ਚਲਾਏ ਜਾਣ ਵਾਲੇ ਬਾਲ ਸੁਵਿਧਾ ਗ੍ਰਹਾਂ ਦੀ ਤੁਰਤ ਜਾਂਚ ਕੀਤੀ ਜਾਵੇ। ਝਾਰਖੰਡ ਵਿਚ ਮਿਸ਼ੀਗਨ ਆਫ਼ ਚੈਰਿਟੀ ਨਾਲ ਜੁੜੀ ਇਕ ਸੰਸਥਾ ਵਲੋਂ ਬੱਚਿਆਂ ਨੂੰ ਕਥਿਤ ਤੌਰ 'ਤੇ ਵੇਚੇ ਜਾਣ ਦੀ ਘਟਨਾ ਸਾਹਮਣੇ ਆਉਣ ਦੇ ਪਿਛੋਕੜ ਵਿਚ ਮੇਨਕਾ ਨੇ ਇਹ ਨਿਰਦੇਸ਼ ਜਾਰੀ ਕੀਤਾ ਹੈ। ਮੰਤਰੀ ਨੇ ਸਾਰੇ ਬਾਲ ਆਸ਼ਰਮਾਂ (ਚਾਈਲਡ ਕੇਅਰ ਇੰਸਟੀਚਿਊਸ਼ਨ) ਦੀ ਰਜਿਸਟ੍ਰੇਸ਼ਨ ਯਕੀਨੀ ਕਰਨ ਲਈ ਆਖਿਆ ਹੈ ਅਤੇ ਅਗਲੇ ਇਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਕੇਂਦਰੀ ਅਦਾਰਿਆਂ ਨਾਲ ਜੋੜਿਆ ਜਾਵੇ।