ਨੈਸ਼ਨਲ ਅਕਾਲੀ ਦਲ ਵਲੋਂ ਬੱਚਿਆਂ ਦੇ ਦਾਖਲੇ ਸਬੰਧੀ ਰੋਸ ਮੁਜ਼ਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਅਕਾਲੀ ਦਲ ਨੇ ਦਿੱਲੀ ਦੇ ਹਰ ਬੱਚੇ ਨੂੰ ਕਾਲਜ ਵਿਚ ਦਾਖਲਾ ਦੇਣ ਦੀ ਮੰਗ ਕੀਤੀ ਹੈ। ਇਸ ਮੁੱਦੇ ਨੂੰ ਲੈ ਕੇ ਨੈਸ਼ਨਲ ਅਕਾਲੀ ਦਲ ਨੇ ਅੱਜ ਇਥੇ ਸੰਸਦ ਮਾਰਗ...

National Akali Dal Protesting

ਨਵੀਂ ਦਿੱਲੀ, ਨੈਸ਼ਨਲ ਅਕਾਲੀ ਦਲ ਨੇ ਦਿੱਲੀ ਦੇ ਹਰ ਬੱਚੇ ਨੂੰ ਕਾਲਜ ਵਿਚ ਦਾਖਲਾ ਦੇਣ ਦੀ ਮੰਗ ਕੀਤੀ ਹੈ। ਇਸ ਮੁੱਦੇ ਨੂੰ ਲੈ ਕੇ ਨੈਸ਼ਨਲ ਅਕਾਲੀ ਦਲ ਨੇ ਅੱਜ ਇਥੇ ਸੰਸਦ ਮਾਰਗ ਵਿਖੇ ਮੁਜਾਹਰਾ ਕਰਕੇ ਕੇਂਦਰ ਅਤੇ ਦਿੱਲੀ ਸਰਕਾਰ ਪਾਸੋਂ ਇਸ ਮੁੱਦੇ 'ਤੇ ਛੇਤੀ ਹੀ ਨਿਰਣਾ ਲੈਣ ਤੇ ਜਿਆਦਾ ਕਾਲਜ ਖੋਲ੍ਹਣ ਦੀ ਮੰਗ ਕੀਤੀ। ਇਸ ਮੌਕੇ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਹਰ ਸਾਲ 12ਵੀਂ ਪਾਸ ਕਰਨ ਮਗਰੋਂ ਦਿੱਲੀ ਯੂਨੀਵਰਸਿਟੀ ਤੇ ਉਸ ਨਾਲ ਜੁੜੇ ਕਾਲਜਾਂ ਵਿਚ

ਤਰਕੀਬਨ 1,40,000 ਵਿਦਿਆਰਥੀ ਦਾਖਲੇ ਲਈ ਅਪਲਾਈ ਕਰਦੇ ਹਨ। ਇਨ੍ਹਾਂ ਵਿਚੋਂ ਕਰੀਬ ਇਕ ਲੱਖ ਦਿੱਲੀ ਵਿਚ ਰਹਿਣ ਵਾਲੇ ਹਨ, ਸੀਟਾਂ 56 ਹਜਾਰ ਦੇ ਕਰੀਬ ਹਨ। ਅਜਿਹੇ 'ਚ 80 ਹਜਾਰ ਵਿਦਿਆਰਥੀ ਦਾਖਲੇ ਤੋਂ ਵਾਂਝੇ ਰਹਿ ਜਾਂਦੇ ਹਨ। ਸ. ਪੰਮਾ ਨੇ ਕਿਹਾ ਇਕ ਪਾਸੇ ਸਰਕਾਰ ਸਾਰਿਆਂ ਨੂੰ ਸਿੱਖਿਅਤ ਕਰਨ ਦੀ ਗੱਲ ਕਰਦੀ ਹੈ ਪਰ ਜਦੋਂ ਬੱਚਿਆਂ ਨੂੰ ਦਾਖਲਾ ਹੀ ਨਹੀਂ ਮਿਲੇਗਾ ਉਹ ਪੜ੍ਹਨਗੇ ਕਿਵੇਂ। ਸ. ਪੰਮਾ ਨੇ ਕਿਹਾ ਸਿੱਖਿਆ ਹਰ ਬੱਚੇ ਦਾ ਹੱਕ ਹੈ। ਸਰਕਾਰ ਦੀ ਲਾਪਰਵਾਹੀ ਕਾਰਨ ਹੀ ਨਿਜੀ ਕਾਲਜ ਖੁੱਲ੍ਹ ਰਹੇ ਹਨ ਤੇ ਉਹ ਜਿਆਦਾ ਫੀਸ ਹੀ ਨਹੀਂ ਵਸੂਲ ਰਹੇ ਬਲਕਿ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੇ ਹਨ।

ਪਰਮਜੀਤ ਸਿੰਘ ਪੰਮਾ ਨੇ ਕਿਹਾ ਉਨ੍ਹਾਂ ਦੀ ਪਾਰਟੀ ''ਸਿੱਖਿਆ ਸਾਰਿਆਂ ਦਾ ਅਧਿਕਾਰ'' ਹਰ ਬੱਚੇ ਨੂੰ ਦਾਖਲ ਦੇਣ, ਸਰਕਾਰ ਦੇ ਨਾਅਰੇ ਨਾਲ ਬੱਚਿਆਂ ਨੂੰ ਦਾਖਲੇ ਲਈ ਪੂਰੇ ਦੇਸ਼ 'ਚ ਮੁਹਿੰਮ ਚਲਾਵੇਗੀ ਤੇ ਇਸ ਮੁਹਿੰਮ ਦੇ ਤਹਿਤ ਸਿੱਖਿਆ ਸ਼ਾਸਤਰੀਆਂ, ਕਲਾਕਾਰਾਂ ਤੇ ਸੰਸਥਾਵਾਂ ਨੂੰ ਵੀ ਜੋੜਿਆ ਜਾਵੇਗਾ।