ਤਮਿਲਨਾਡੂ: ਆਮਦਨ ਕਰ ਵਿਭਾਗ ਦਾ ਛਾਪਾ, 160 ਕਰੋੜ ਦੀ ਨਕਦੀ ਕੀਤੀ ਵਸੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਦਿਨੀ ਹੀ ਆਮਦਨ ਕਰ ਵਿਭਾਗ ਨੇ ਤਾਮਿਲਨਾਡੂ `ਚ ਰਾਜ ਮਾਰਗ ਦੀ ਉਸਾਰੀ  ਦੇ ਕੰਮ ਵਿਚ ਲੱਗੀ

black money

ਪਿਛਲੇ ਦਿਨੀ ਹੀ ਆਮਦਨ ਕਰ ਵਿਭਾਗ ਨੇ ਤਾਮਿਲਨਾਡੂ `ਚ ਰਾਜ ਮਾਰਗ ਦੀ ਉਸਾਰੀ  ਦੇ ਕੰਮ ਵਿਚ ਲੱਗੀ ਇਕ ਕੰਪਨੀ ਦੇ ਕੰਪਲੈਕਸ ਉਤੇ ਛਾਪਿਆ ਮਾਰਿਆ ਅਤੇ 160 ਕਰੋੜ ਰੁਪਏ ਦੀ ਨਕਦ ਰਾਸ਼ੀ ਅਤੇ 100 ਕਿੱਲੋਗ੍ਰਾਮ ਸੋਨਾ ਜਬਤ ਕੀਤਾ।   ਤੁਹਾਨੂੰ ਦਸ ਦੇਈਏ ਕੇ ਇਹ ਛਾਪੇ ਮੇਸਰਸ ਐਸਪੀਕੇ ਐਂਡ ਕੰਪਨੀ ਦੇ ਕੰਪਲੈਕਸ ਉਤੇ ਮਾਰੇ ਗਏ ਜੋ ਕਿ ਸੜਕ ਅਤੇ ਰਾਜ ਮਾਰਗ ਉਸਾਰੀ `ਤੇ ਲਗੀ ਇੱਕ ਪਾਰਟਨਰਸ਼ਿਪ ਕੰਪਨੀ ਹੈ। 

ਸੂਤਰਾਂ ਦੁਆਰਾ ਮਿਲੀ ਜਾਣਕਾਰੀ ਦੇ ਮੁਤਾਬਕ ,  ਹੁਣ ਤਕ ਕਰੀਬ 160 ਕਰੋੜ ਰੁਪਏ ਨਕਦ ਜਬਤ ਕੀਤੇ ਗਏ ਹਨ, ਜਿਹੜੇ ਬਿਨਾ ਹਿਸਾਬ ਹੋਣ ਦਾ ਸੱਕ ਹੈ।ਇਨ੍ਹਾਂ ਹੀ ਨਹੀਂ ਇਸ ਦੇ ਨਾਲ ਹੀ ਕਰੀਬ 100 ਕਿੱਲੋਗ੍ਰਾਮ ਸੋਨੇ ਦੇ ਗਹਿਣੇ ਵੀ ਜਬਤ ਕੀਤੇ ਗਏ ਹਨ।ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ ਜਾਰੀ ਹੈ, ਅਤੇ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ।  ਮਦਨ ਕਰ ਅਧਿਕਾਰੀਆਂ ਦਾ ਕਹਿਣਾ ਹੈ ਕੇ ਦੇਸ਼ ਵਿੱਚ ਕੀਤੀ ਗਈ ਛਾਪੇਮਾਰੀ ਵਿੱਚ ਹੁਣ ਕੀਤੀ ਗਈ ਸੱਭ ਤੋਂ ਵੱਡੀ ਜਬਤੀ ਦਸਿਆ ।

ਉਨ੍ਹਾਂਨੇ ਕਿਹਾ ਕਿ ਵਿਭਾਗ ਦੀ ਚੇਂਨਈ ਇਕਾਈ ਇਹ  ਭਿਆਨ ਸੰਚਾਲਿਤ ਕਰ ਰਹੀ ਹੈ। ਨਾਲ ਹੀ ਉਨ੍ਹਾਂਨੇ ਕਿਹਾ ਕਿ ਵਿਭਾਗ ਨੂੰ ਪੈਸਿਆਂ ਦੇ ਗ਼ੈਰ-ਕਾਨੂੰਨੀ ਲੈਣ- ਦੇਣ  ਦੀ ਸੂਚਨਾ ਮਿਲੀ ਸੀ ਜਿਸ ਦੇ ਬਾਅਦ  ਚੋਰ  ਦੇ ਸ਼ੱਕ ਵਿੱਚ  ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ।  ਉਨ੍ਹਾਂ ਨੇ ਦਸਿਆ ਹੈ ਕੇ ਇਹ ਨਕਦੀ ਰਾਸ਼ੀ ਕਾਰਾ `ਚ ਛੁਪਾ ਕੇ ਰੱਖੀ ਗਈ ਸੀ ਕਿਹਾ ਜਾ ਰਿਹਾ ਹੈ ਕੇ ਹੁਣ ਤਕ ਦਰਜਨਾਂ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ ।  ਵਿਭਾਗ ਦਾ ਕਹਿਣਾ ਹੈ ਕੇ ਛਾਪੇਮਾਰੀ ਇਕ ਦਿਨ ਜਾਰੀ ਰਹਿਣ ਦੀ ਉਂਮੀਦ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕੇ ਕੰਪਲੈਕਸ `ਚ ਕੁਝ ਹੋਰ ਸੁਰਾਖ਼ ਮਿਲਣ ਦੀ ਉਮੀਦ ਹੈ। ਅਧਿਕਾਰੀਆਂ ਨੇ ਨਕਦੀ ਰਾਸ਼ੀ ਅਤੇ ਸੋਨੇ ਦੇ ਗਹਿਣੇਆਂ ਨੂੰ ਆਪਣੇ ਕਬਜ਼ੇ `ਚ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕੇ ਅਪੋਰੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੇ ਉਹਨਾਂ ਤੇ ਕੇਸ਼ ਦਰਜ਼ ਕਰ ਲਿਆ ਗਿਆ ਹੈ।  ਅਧਿਕਾਰੀਆਂ ਦਾ ਕਹਿਣਾ ਹੈ ਕੇ ਇਸ ਮਾਮਲੇ ਸਬੰਧੀ ਸਾਡੀ ਜਾਂਚ ਜਾਰੀ ਹੈ। ਜਲਦੀ ਹੀ ਇਸ ਮਾਮਲੇ `ਤੇ ਨਜਿੱਠਿਆ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕੇ ਜਾਂਚ ਹੋਣ ਦੇ ਬਾਅਦ ਆਰੋਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇਗੀ।