ਉੱਤਰ ਰੇਲਵੇ ਨੇ ਪੰਜਾਬ, ਹਰਿਆਣਾ ਵਿਚ 130 ਕਿਲੋਮੀਟਰ ਲੰਮੀ ਲਾਈਨ ਦਾ ਬਿਜਲੀਕਰਨ ਪੂਰਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਰੇਲਵੇ ਨੇ ਪੰਜਾਬ ਅਤੇ ਹਰਿਆਣਾ ਵਿਚ 130 ਕਿਲੋਮੀਟਰ ਲੰਮੀ ਲਾਈਨ ਦਾ ਬਿਜਲੀਕਰਨ ਦਾ ਕੰਮ ਪੂਰਾ ਕਰ ਲਿਆ ਹੈ।

Railway

ਨਵੀਂ ਦਿੱਲੀ, 16 ਜੁਲਾਈ  :  ਉੱਤਰ ਰੇਲਵੇ ਨੇ ਪੰਜਾਬ ਅਤੇ ਹਰਿਆਣਾ ਵਿਚ 130 ਕਿਲੋਮੀਟਰ ਲੰਮੀ ਲਾਈਨ ਦਾ ਬਿਜਲੀਕਰਨ ਦਾ ਕੰਮ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਟੋਟੇ 'ਤੇ ਡੀਜ਼ਲ ਇੰਜਣ ਦੀ ਵਰਤੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਉੱਤਰ ਰੇਲਵੇ ਦੁਆਰਾ ਜਾਰੀ ਬਿਆਨ ਮੁਤਾਬਕ ਬਿਜਲੀਕਰਨ ਦਾ ਕੰਮ ਧੂਰੀ, ਜਾਖਲ ਲਾਈਨ 'ਤੇ 62 ਕਿਲਮੀਟਰ ਅਤੇ ਅੰਬਾਲਾ ਡਵੀਜ਼ਨ ਦੀ ਧੂਰੀ-ਲਹਿਰਾ ਮੁਹੱਬਤ ਸਿੰਗਲ ਲਾਈਨ 'ਤੇ 68 ਕਿਲੋਮੀਟਰ 'ਤੇ ਹੋਇਆ ਹੈ। ਇਸ 'ਤੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਤੀ ਦੀ ਪਰਖ ਵੀ ਪੂਰੀ ਹੋ ਗਈ ਹੈ।      (ਏਜੰਸੀ)