ਤੋਮਰ ਨੇ ਕਿਸਾਨਾਂ ਨੂੰ ਖੇਤੀ ਸੁਧਾਰਾਂ ਦਾ ਫ਼ਾਇਦਾ ਚੁਕਣ ਦੀ ਬੇਨਤੀ ਕੀਤੀ
'ਮੋਦੀ ਸਰਕਾਰ ਦੇਸ਼ ਦੇ ਖੇਤੀ ਖੇਤਰ ਦੀ ਨੀਂਹ ਲਗਾਤਾਰ ਮਜ਼ਬੂਤ ਕਰ ਰਹੀ ਹੈ'
ਨਵੀਂ ਦਿੱਲੀ : ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ ਕਿਸਾਨਾਂ ਤੋਂ ਸਰਕਾਰ ਦੇ ਖੇਤੀ ਸੁਧਾਰਾਂ ਦਾ ਫ਼ਾਇਦਾ ਚੁਕਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਇਨ੍ਹਾਂ ਦਾ ਉਦੇਸ਼ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ, ਬਲਕਿ ਖੇਤੀ ਖੇਤਰ ਨੂੰ ਵੀ ਉਤਸ਼ਾਹਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਖੇਤੀ ਖੇਤਰ ਦੀ ਨੀਂਹ ਲਗਾਤਾਰ ਮਜ਼ਬੂਤ ਕਰ ਰਹੀ ਹੈ, ਜੋ ਪਿਛਲੀ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਪਿਛੜ ਗਿਆ ਸੀ। ਤੋਮਰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ 93ਵੇਂ ਸਥਾਪਨਾ ਦਿਵਸ ਅਤੇ ਐਵਾਰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਮੰਤਰੀ ਆਈਸੀਏਆਰ ਦੇ ਪ੍ਰਧਾਨ ਹਨ। ਇਸ ਮੌਕੇ ’ਤੇ ਮੰਤਰੀ ਨੇ ਇਕ ਰਾਸ਼ਟਰੀ ਨਜ਼ਰੀਏ ਨਾਲ ਸਥਾਨਕ ਪੱਧਰ ’ਤੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਲਈ ਸੂਚਨਾ ਸੰਚਾਰ ਅਤੇ ਟੈਕਨੋਲਾਜੀ (ਆਈਸੀਟੀ) ਆਧਾਰਤ ਮੰਚ ‘ਕਿਸਾਨ ਸਾਰਥੀ’ ਦਾ ਵੀ ਸ਼ੁਭ ਆਰੰਭ ਕੀਤਾ।
ਇਸ ਮੰਚ ਰਾਹੀਂ ਵੱਖ ਵੱਖ ਪੱਧਰਾਂ ਦੇ ਅਧਿਕਾਰੀ ਕਿਸਾਨ ਰਜਿਸਟ੍ਰੇਸ਼ਨ, ਲਾਈਵ ਕਾਲ, ਸੰਦੇਸ਼, ਦਿਤੀ ਗਈ ਸਲਾਹ ਅਤੇ ਲੰਬਿਤ ਸਲਾਹ ਆਦਿ ਵਰਗੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਨੂੰ ਦੇਖ ਅਤੇ ਨਿਗਰਾਨੀ ਕਰ ਸਕਦੇ ਹਨ