ਯਮੁਨਾ ਤੋਂ ਬਾਅਦ ਗੰਗਾ ਨੇ ਧਾਰਿਆ ਪ੍ਰਚੰਡ ਰੂਪ, ਹਰਿਦੁਆਰ ਦੇ ਭੀਮਗੌੜਾ ਬੈਰਾਜ ਦਾ ਟੁੱਟਿਆ ਗੇਟ?

ਏਜੰਸੀ

ਖ਼ਬਰਾਂ, ਰਾਸ਼ਟਰੀ

ਗੰਗਾ 'ਚ ਵਧਿਆ ਪਾਣੀ ਦਾ ਪੱਧਰ, ਚੇਤਾਵਨੀ ਜਾਰੀ 

water level of river Ganga along with Alaknanda has increased (photo twitter)

ਹਰਿਦੁਆਰ: ਐਤਵਾਰ ਨੂੰ ਸ੍ਰੀਨਗਰ ਤੋਂ ਪਾਣੀ ਛੱਡਣ ਦੇ ਦੌਰਾਨ ਹਰਿਦੁਆਰ ਦੇ ਭੀਮਗੌੜਾ ਬੈਰਾਜ ਦਾ ਇਕ ਗੇਟ ਅਚਾਨਕ ਖੋਲ੍ਹਣ ਦੌਰਾਨ ਨੁਕਸਾਨਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਖਾਨਪੁਰ ਅਤੇ ਲਕਸਰ ਖੇਤਰ ਦੇ ਕਈ ਪਿੰਡਾਂ ਵਿਚ ਅਲਰਟ ਜਾਰੀ ਕੀਤਾ ਹੈ, ਜੋ ਕਿ ਪਹਿਲਾਂ ਹੀ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ।

ਉੱਤਰ ਪ੍ਰਦੇਸ਼ ਦੇ ਸਿੰਚਾਈ ਵਿਭਾਗ ਦੇ ਐਸ.ਡੀ.ਓ. ਸ਼ਿਵਕੁਮਾਰ ਕੌਸ਼ਿਕ ਦਾ ਕਹਿਣਾ ਹੈ, “ਫਾਟਕ ਨੰਬਰ 10 ਦੀ ਇਕ ਤਾਰ ਅੰਸ਼ਕ ਤੌਰ 'ਤੇ ਖਰਾਬ ਹੋ ਗਈ ਹੈ ਅਤੇ ਅਸੀਂ ਇਸ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਜਿਹਾ ਕਰਨ ਵਿਚ ਘੱਟੋ-ਘੱਟ ਇਕ ਦਿਨ ਲੱਗੇਗਾ। ਹਾਲਾਂਕਿ, ਡੈਮ ਤੋਂ ਪਾਣੀ ਛੱਡਣ ਵਿਚ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਹੋਰ ਗੇਟ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਸ੍ਰੀਨਗਰ ਤੋਂ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਗੰਗਾ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਮੌਜੂਦਾ ਸਮੇਂ ਵਿਚ, ਗੰਗਾ ਦੇ ਪਾਣੀ ਦਾ ਪੱਧਰ 293.17 ਮੀਟਰ 'ਤੇ ਹੈ, ਜੋ ਚੇਤਾਵਨੀ ਪੱਧਰ ਤੋਂ ਉੱਪਰ ਹੈ ਅਤੇ ਖ਼ਤਰੇ ਦੇ ਪੱਧਰ ਨੂੰ ਛੂਹ ਸਕਦਾ ਹੈ।''

ਇਹ ਵੀ ਪੜ੍ਹੋ:  ਤੁਸੀਂ ਵੀ ਕਰ ਰਹੇ ਸਰਕਾਰੀ ਨੌਕਰੀ ਦੀ ਭਾਲ ਤਾਂ ਨਾ ਗਵਾਉ ਇਹ ਮੌਕਾ, ਇਨ੍ਹਾਂ ਸੰਸਥਾਵਾਂ ਨੇ ਕੱਢੀਆਂ ਬੰਪਰ ਭਰਤੀਆਂ

ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਗੰਗਾ ਨੇੜੇ ਜ਼ਿਲ੍ਹੇ ਦੇ ਨੀਵੇਂ ਇਲਾਕਿਆਂ ਵਿਚ ਅਲਰਟ ਜਾਰੀ ਕਰ ਦਿਤਾ ਹੈ। ਖਾਨਪੁਰ ਅਤੇ ਲਕਸਰ ਖੇਤਰ ਦੇ ਪਿੰਡ ਮੜਾਬੇਲਾ, ਸ਼ੇਰਪੁਰ ਬੇਲਾ, ਚੰਦਰਪੁਰੀ, ਡੱਲੇਵਾਲਾ, ਬਾਦਸ਼ਾਹਪੁਰ, ਬਾਲੇਵਾਲੀ, ਗਿੱਧੇਵਾਲੀ, ਕਲਸੀਆ, ਦੁਮੂੰਪੁਰੀ ਅਤੇ ਹੋਰ ਪਿੰਡਾਂ ਵਿਚ ਦਰਿਆ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਗਿਆ ਹੈ।

ਡੀ.ਐਮ. ਹਰਿਦੁਆਰ ਧੀਰਜ ਸਿੰਘ ਗਰਬਿਆਲ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ, "ਮੌਸਮੀ ਨਦੀ ਸੋਲਾਨੀ ਦਾ ਪਾਣੀ ਪਿੰਡਾਂ ਵਿਚ ਦਾਖਲ ਹੋਣ ਤੋਂ ਬਾਅਦ ਹਾਲ ਹੀ ਵਿਚ ਆਏ ਹੜ੍ਹਾਂ ਕਾਰਨ ਲਕਸਰ ਅਤੇ ਖਾਨਪੁਰ ਖੇਤਰ ਵਿਚ ਲਗਭਗ 70 ਪਿੰਡ ਪ੍ਰਭਾਵਿਤ ਹੋਏ ਸਨ  ਪਰ ਹੁਣ ਉਨ੍ਹਾਂ ਪਿੰਡਾਂ ਦੀ ਹਾਲਤ ਬਿਹਤਰ ਹੈ, ਜਿਸ ਵਿਚ ਪਾਣੀ ਬਹੁਤ ਘੱਟ ਗਿਆ ਹੈ। ਜਿਥੋਂ ਤਕ ਗੰਗਾ ਦੇ ਪਾਣੀ ਦੇ ਪੱਧਰ ਦਾ ਸਵਾਲ ਹੈ, ਅਸੀਂ ਨਦੀ ਦੇ ਨੇੜੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਸੁਚੇਤ ਕਰ ਦਿਤਾ ਹੈ।"