Trending News : ਧੋਤੀ ਪਹਿਨੇ ਕਿਸਾਨ ਨੂੰ ਮਾਲ ਅੰਦਰ ਵੜਨ ਨਹੀਂ ਦਿੱਤਾ , ਮਚਿਆ ਬਵਾਲ
ਸੁਪਰਵਾਈਜ਼ਰ ਬੋਲਿਆ ,ਜੇਕਰ ਬਜ਼ੁਰਗ ਨੇ ਪੈਂਟ ਪਹਿਨੀ ਹੁੰਦੀ ਤਾਂ ਉਹ ਉਸ ਨੂੰ ਜਾਣ ਦਿੰਦੇ
Trending News : ਬੈਂਗਲੁਰੂ 'ਚ ਇੱਕ ਬਜ਼ੁਰਗ ਵਿਅਕਤੀ ਨੂੰ ਰਵਾਇਤੀ ਭਾਰਤੀ ਪਹਿਰਾਵਾ ਧੋਤੀ-ਕੁਰਤਾ ਪਹਿਨਣ ਕਾਰਨ ਸੁਰੱਖਿਆ ਕਰਮਚਾਰੀਆਂ ਨੇ ਮਾਲ ਵਿੱਚ ਦਾਖਲ ਨਹੀਂ ਹੋਣ ਦਿੱਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਜ਼ੁਰਗ ਦੇ ਬੇਟੇ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਨਾਲ ਫਿਲਮ ਦੇਖਣ ਲਈ ਮਾਲ ਆਇਆ ਸੀ। ਫ਼ਿਲਮ ਲਈ ਟਿਕਟਾਂ ਬੁੱਕ ਹੋਣ ਦੇ ਬਾਵਜੂਦ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਿਹਾ ਕਿ ਅਜਿਹਾ ਪਹਿਰਾਵਾ ਪਹਿਨਣ ਵਾਲੇ ਲੋਕਾਂ ਦੀ ਮਾਲ ਵਿੱਚ ਐਂਟਰੀ ਨਹੀਂ ਹੈ।
ਬਜ਼ੁਰਗ ਨੇ ਦੱਸਿਆ ਕਿ ਉਹ ਕਾਫੀ ਲੰਮਾ ਸਫ਼ਰ ਤੈਅ ਕਰਕੇ ਆਏ ਹਨ ਅਤੇ ਉਹ ਕੱਪੜੇ ਨਹੀਂ ਬਦਲ ਸਕਦੇ। ਇਸ ਦੇ ਬਾਵਜੂਦ ਸੁਰੱਖਿਆ ਕਰਮੀਆਂ ਨੇ ਉਸ ਦੀਆਂ ਦਲੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹ ਮਾਲ ਵਿੱਚ ਦਾਖਲ ਹੋਣਾ ਚਾਹੁੰਦੇ ਹਨ ਤਾਂ ਉਸਨੂੰ ਪੈਂਟ ਪਹਿਨਣੀ ਪਵੇਗੀ।
ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਰਤ ਅਨੇਕਤਾ ਵਿੱਚ ਏਕਤਾ ਦਿਖਾਉਂਦਾ ਹੈ। ਇਸ ਲਈ ਇੱਥੇ ਸਾਰੇ ਧਰਮਾਂ ਅਤੇ ਰੀਤੀ ਰਿਵਾਜਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਪਰ ਬੈਂਗਲੁਰੂ ਮਾਲ ਵਿੱਚ ਵਾਪਰੀ ਘਟਨਾ ਨੇ ਸਭ ਨੂੰ ਸ਼ਰਮਸਾਰ ਕਰ ਦਿੱਤਾ ਹੈ।
ਲੋਕਾਂ ਨੇ ਇੱਕ ਬਜ਼ੁਰਗ ਵਿਅਕਤੀ ਦਾ ਅਪਮਾਨ ਕਰਨ ਲਈ ਸੁਰੱਖਿਆ ਅਤੇ ਮਾਲ ਪ੍ਰਬੰਧਨ ਦੀ ਵੀ ਸਖ਼ਤ ਆਲੋਚਨਾ ਕੀਤੀ ਹੈ। 'ਐਕਸ' ਲੋਕ ਲਿਖ ਰਹੇ ਹਨ ਕਿ ਮਾਲ ਇਸ ਗਲਤੀ ਨੂੰ ਸੁਧਾਰੇ ਅਤੇ ਬਜੁਰਗ ਨੂੰ ਇਕ ਸਾਲ ਲਈ ਮੁਫ਼ਤ ਫ਼ਿਲਮ ਪਾਸ ਦੇ ਕੇ ਮੁਆਵਜ਼ਾ ਦੇਵੇ। ਹਾਲਾਂਕਿ ਮਾਲ ਪ੍ਰਬੰਧਨ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।