Air India Job News: ਮੁੰਬਈ ਏਅਰਪੋਰਟ 'ਤੇ ਨੌਕਰੀਆਂ ਲਈ ਪਹੁੰਚੇ ਹਜ਼ਾਰਾਂ ਲੋਕ, ਕੰਟਰੋਲ ਤੋਂ ਬਾਹਰ ਹੋਈ ਭੀੜ, ਮਚ ਗਈ ਭਗਗੜ
Air India Job News: 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਆਏ
Air India Job News: ਮੁੰਬਈ ਏਅਰਪੋਰਟ 'ਤੇ ਏਅਰ ਇੰਡੀਆ ਵੱਲੋਂ 'ਏਅਰਪੋਰਟ ਲੋਡਰ' ਦੀ ਭਰਤੀ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਆਏ ਅਤੇ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭਾਰੀ ਭੀੜ ਨੂੰ ਸੰਭਾਲਣ ਲਈ ਸੰਘਰਸ਼ ਕਰਨਾ ਪਿਆ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਸਬ-ਇੰਸਪੈਕਟਰ ਦੀ ਸ਼ੱਕੀ ਹਾਲਾਤ 'ਚ ਮੌਤ, LIG ਫਲੈਟ 'ਚੋਂ ਮਿਲੀ ਲਾਸ਼
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਬਿਨੈਕਾਰ ਫਾਰਮ ਕਾਊਂਟਰ 'ਤੇ ਪਹੁੰਚਣ ਲਈ ਇਕ ਦੂਜੇ ਨੂੰ ਧੱਕੇ ਮਾਰ ਰਹੇ ਸਨ। ਏਅਰਪੋਰਟ ਲੋਡਰਾਂ ਨੂੰ ਏਅਰਕ੍ਰਾਫਟ ਲੋਡਿੰਗ ਅਤੇ ਅਨਲੋਡਿੰਗ ਅਤੇ ਬੈਗੇਜ ਬੈਲਟਸ ਅਤੇ ਰੈਂਪ ਟਰੈਕਟਰ ਚਲਾਉਣ ਦਾ ਕੰਮ ਸੌਂਪਿਆ ਜਾਂਦਾ ਹੈ। ਹਰੇਕ ਜਹਾਜ਼ ਨੂੰ ਸਾਮਾਨ, ਕਾਰਗੋ ਅਤੇ ਭੋਜਨ ਦੀ ਸਪਲਾਈ ਨੂੰ ਸੰਭਾਲਣ ਲਈ ਘੱਟੋ-ਘੱਟ ਪੰਜ ਲੋਡਰਾਂ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ: Navjeep Jalbera News: ਨਵਜੀਪ ਜਲਬੇੜਾ ਵਲੋਂ ਬੁਲਾਏ ਕਿਸਾਨ ਇਕੱਠ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ
ਤਨਖਾਹ ਕਿੰਨੀ ਹੈ?
ਏਅਰਪੋਰਟ ਲੋਡਰ ਦੀ ਤਨਖਾਹ 20,000 ਤੋਂ 25,000 ਰੁਪਏ ਪ੍ਰਤੀ ਮਹੀਨਾ ਹੁੰਦੀ ਹੈ, ਪਰ ਜ਼ਿਆਦਾਤਰ ਓਵਰਟਾਈਮ ਭੱਤੇ ਤੋਂ ਬਾਅਦ 30,000 ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਨੌਕਰੀ ਲਈ ਵਿਦਿਅਕ ਮਾਪਦੰਡ ਬੁਨਿਆਦੀ ਹਨ, ਪਰ ਉਮੀਦਵਾਰ ਦਾ ਸਰੀਰਕ ਤੌਰ 'ਤੇ ਮਜ਼ਬੂਤ ਹੋਣਾ ਲਾਜ਼ਮੀ ਹੈ।