ਮੇਰਾ ਆਜ਼ਾਦੀ ਦਿਹਾੜਾ 15 ਅਗੱਸਤ ਹੈ: ਸਾਨੀਆ ਮਿਰਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਦੋਂ ਤੋਂ ਸਾਨੀਆ ਮਿਰਜ਼ਾ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਹੈ..............

Sania Mirza

ਨਵੀਂ ਦਿੱਲੀ : ਜਦੋਂ ਤੋਂ ਸਾਨੀਆ ਮਿਰਜ਼ਾ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਹੈ, ਉਦੋਂ ਤੋਂ ਹੀ ਉਨ੍ਹਾਂ ਦੀ ਨਾਗਰਿਕਤਾ ਸਬੰਧੀ ਲਗਾਤਾਰ ਸਵਾਲ ਉਠ ਰਹੇ ਹਨ। ਖ਼ਾਸ ਕਰ ਕੇ ਉਦੋਂ ਜਦੋਂ ਭਾਰਤ-ਪਾਕਿ ਦਾ ਆਜ਼ਾਦੀ ਦਿਹਾੜਾ ਹੁੰਦਾ ਹੈ। 14 ਅਗੱਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਟਵੀਟ ਕੀਤਾ ਸੀ ਕਿ ''ਮੇਰੇ ਪਾਕਿਸਤਾਨੀ ਮਿੱਤਰੋ ਤੁਹਾਡੀ ਭਾਰਤੀ ਭਾਬੀ ਵਲੋਂ ਸ਼ੁਭਕਾਮਨਾਵਾਂ।'' ਪਰ ਕਿਸੇ ਫ਼ਾਲੋਅਰ ਨੇ ਟਵੀਟ ਕੀਤਾ ਕਿ ''ਤੁਹਾਡਾ ਵੀ ਆਜ਼ਾਦੀ ਦਿਹਾੜਾ ਅੱਜ ਹੀ ਹੈ ਨਾ।'' ਇਸ ਦੇ ਜਵਾਬ 'ਚ ਸਾਨੀਆ ਮਿਰਜ਼ਾ ਨੇ ਕਿਹਾ ਕਿ ''ਜੀ ਨਹੀਂ, ਮੇਰਾ ਅਤੇ ਮੇਰੇ ਦੇਸ਼ ਦਾ ਆਜ਼ਾਦੀ ਦਿਹਾੜਾ ਕੱਲ੍ਹ ਹੈ ਅਤੇ ਮੇਰੇ ਪਤੀ ਅਤੇ ਉਨ੍ਹਾਂ ਦੇ ਦੇਸ਼ ਦਾ ਅੱਜ।

ਉਮੀਦ ਕਰਦੀ ਹਾਂ ਕਿ ਤੁਹਾਡਾ ਸ਼ੱਕ ਦੂਰ ਹੋ ਗਿਆ ਹੋਵੇਗਾ। ਵੈਸੇ ਤੁਹਾਡਾ ਕਦੋਂ ਹੈ, ਕਿਉਂ ਕਿ ਤੁਹਾਡਾ ਕਾਫ਼ੀ ਭੁਲੇਖਾ ਹੈ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਇੰਟਰਵਿਊ ਦੌਰਾਨ ਸਾਨੀਆ ਨੇ ਕਿਹਾ ਸੀ ਕਿ ਮੈਂ ਕ੍ਰਿਕਟਰ ਨਾਲ ਵਿਆਹ ਦੋਵਾਂ ਦੇਸ਼ਾਂ ਨੂੰ ਮਿਲਾਉਣ ਲਈ ਨਹੀਂ ਕੀਤਾ। ਲੋਕਾਂ ਨੂੰ ਲਗਦਾ ਹੈ ਕਿ ਮੈਂ ਅਤੇ ਸ਼ੋਏਬ ਨੇ ਦੋਵੇਂ ਦੇਸ਼ਾਂ ਨੂੰ ਮਿਲਾਉਣ ਲਈ ਵਿਆਹ ਕੀਤਾ ਹੈ ਪਰ ਅਜਿਹਾ ਨਹੀਂ ਹੈ।   (ਏਜੰਸੀ)