UP Monsoon Session: CM ਯੋਗੀ ਨੇ ਸਾਰੇ ਮੈਂਬਰਾਂ ਦਾ ਕੀਤਾ ਸਵਾਗਤ, ਕੋਰੋਨਾ ’ਤੇ ਚੱਲ ਰਹੀ ਚਰਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਧਾਨ ਸਭਾ ਦੇ ਸਪੀਕਰ ਨੇ ਸਾਰੇ ਪਾਰਟੀ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਪੱਖ ਸਲੀਕੇ ਨਾਲ ਅਤੇ ਸੰਸਦੀ ਸੀਮਾਵਾਂ ਦੇ ਅੰਦਰ ਸਦਨ ਵਿਚ ਪੇਸ਼ ਕਰਨ।

CM Yogi welcomes all members In UP Monsoon Session

 

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਵਿਧਾਨ ਸਭਾ ਸੈਸ਼ਨ (UP Monsoon Session) 17 ਅਗਸਤ ਯਾਨੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi Adityanath) ਨੇ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਸੀਐਮ ਯੋਗੀ ਨੇ ਕਿਹਾ ਕਿ, ਸਰਕਾਰ ਲੋਕ ਹਿੱਤ ਨਾਲ ਜੁੜੇ, ਸੂਬੇ ਦੇ ਵਿਕਾਸ ਲਈ, ਪਿੰਡਾਂ ਦੇ ਵਿਕਾਸ ਲਈ, ਕਿਸਾਨਾਂ ਦੇ ਵਿਕਾਸ ਲਈ, ਗਰੀਬਾਂ ਲਈ, ਔਰਤਾਂ ਲਈ ਅਤੇ ਨੌਜਵਾਨਾਂ ਲਈ ਬਣਾਈਆਂ ਗਈਆਂ ਯੋਜਨਾਵਾਂ ਅਤੇ ਇਸ ਨਾਲ ਜੁੜੇ ਹੋਰ ਮੁੱਦਿਆਂ ’ਤੇ ਸਦਨ ‘ਚ ਚਰਚਾ ਕਰਨ ਲਈ ਤਿਆਰ ਹੈ।

ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਹਿਰਦੇ ਨਾਰਾਇਣ ਦੀਕਸ਼ਿਤ (Hriday Narayan Dikshit) ਨੇ ਮਾਨਸੂਨ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਪਾਰਟੀ ਨੇਤਾਵਾਂ ਤੋਂ ਸਹਿਯੋਗ ਦੀ ਬੇਨਤੀ ਕੀਤੀ। ਵਿਧਾਨ ਸਭਾ ਦੇ ਸਪੀਕਰ ਨੇ ਸਾਰੇ ਪਾਰਟੀ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਪੱਖ ਸਲੀਕੇ ਨਾਲ ਅਤੇ ਸੰਸਦੀ ਸੀਮਾਵਾਂ ਦੇ ਅੰਦਰ ਸਦਨ ਵਿਚ ਪੇਸ਼ ਕਰਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ ਵਿਚ, ਸਦਨ ’ਚ ਕੋਰੋਨਾ 'ਤੇ ਚਰਚਾ (Discussion on Coronavirus) ਚੱਲ ਰਹੀ ਹੈ। ਇਸ ਵਿਚਾਰ -ਵਟਾਂਦਰੇ ਵਿਚ, ਕੋਰੋਨਾ ਮਹਾਂਮਾਰੀ 'ਚ ਸੂਬੇ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਦੀ ਚਰਚਾ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਚ ਜਿਵੇਂ ਹੀ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਇਆ, ਸਪਾ (Samajwadi Party) ਵਿਧਾਇਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਕਾਰਨ ਵਿਧਾਨ ਸਭਾ ਨੂੰ 20 ਮਿੰਟਾਂ ਲਈ ਮੁਲਤਵੀ ਕਰਨਾ ਪਿਆ। ਵਿਰੋਧੀਆਂ ਨੇ ਰਿਕਸ਼ਾ ਅਤੇ ਬੈਲ ਗੱਡੀਆਂ 'ਤੇ ਆ ਕੇ ਜ਼ੋਰਦਾਰ ਹੰਗਾਮਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ (Protest) ਕੀਤਾ।